Tuesday, October 27, 2026
Home Latest ਪਾਣੀ ਤੇ ਮੱਛਰ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ...

ਪਾਣੀ ਤੇ ਮੱਛਰ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਨਗਰ ਕੌਸਲ ਫਾਜਿਲਕਾ ਦੀ ਸਾਂਝੀ ਮੀਟਿੰਗ

ਫਾਜਿਲਕਾ (ਦ ਸਟੈਲਰ ਨਿਊਜ਼)। ਜਿਲਾ ਹਸਪਤਾਲ ਫਾਜਿਲਕਾ ਵਿਖੇ ਸਿਵਲ ਸਰਜਨ ਫਾਜਿਲਕਾ ਡਾ.ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ.ਰੋਹਿਤ ਗੋਇਲ ਦੀ ਅਗਵਾਈ ਵਿਚ ਪਾਣੀ ਅਤੇ ਮੱਛਰ ਤੋਂ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਲਈ ਸਾਂਝੀ ਸਹਿਯੋਗੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਸੁਪਰਡੈਂਟ ਨਰੇਸ਼ ਖੇੜਾ ਹਾਜਰ ਹੋਏ ਮੀਟਿੰਗ ਵਿਚ ਸਿਵਲ ਸਰਜਨ ਵਲੋਂ ਸ਼ਹਿਰ ਫਾਜਿਲਕਾ ਦੇ ਅਦਰਸ਼ ਨਗਰ ਵਿੱਚ ਪਿਛਲੇ ਦਿਨਾ ਦੌਰਾਨ ਪੀਣ ਵਾਲੇ ਦੂਸ਼ਿਤ ਪਾਣੀ ਦੇ ਲਏ ਸੈਪਲਾਂ ਬਾਰੇ ਚਰਚਾ ਹੋਈ ਅਤੇ ਮੱਛਰ ਦੀ ਰੋਕਥਾਮ ਸਮੇਤ ਸਿਹਤ ਵਿਭਾਗ ਵਲੋ ਸ਼ਹਿਰ ਫਾਜਿਲਕਾ ਵਿਚ ਚਲ ਰਹੀਆਂ ਐਂਟੀ ਲਾਰਵਾ ਗਤੀਵਿਧੀਆ ਦੀ ਸਮੀਖਿਆ ਕੀਤੀ ਗਈ।

Advertisements

ਡੇਂਗੂ ਬੁਖਾਰ ਤੋ ਬਚਾਅ ਅਤੇ ਮੱਛਰ ਦੀ ਰੋਕਥਾਮ ਲਈ ਦੋਨਾਂ ਵਿਭਾਗਾਂ ਵਲੋ ਸਾਂਝਾ ਐਕਸ਼ਨ ਪਲਾਨ ਤਿਆਰ ਕੀਤਾ ਇਸ ਮੌਕੇ ਸਿਵਲ ਸਰਜਨ ਫਾਜਿਲਕਾ ਵਲੋ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰ ਦੀ ਰੋਕਥਾਮ ਲਈ ਅਤੇ ਲਾਰਵੇ ਦੀ ਖਾਤਮੇ ਲਈ ਵਿਭਾਗਾਂ ਦਾ ਸਹਿਯੋਗ ਕਰਨ ਹਰ ਸ਼ੁਕਰਵਾਰ ਘਰਾਂ ਵਿਚ ਕੂਲਰ, ਫਰਿੱਜ ਦੀ ਟ੍ਰੇਅ, ਟਾਇਰਾਂ ਅਤੇ ਹੋਰ ਸਰੋਤਾਂ ਵਿਚ ਇਕਠਾ ਹੋਇਆ ਫਾਲਤੂ ਪਾਣੀ ਕੱਢਕੇ ਸੁਕਾਉਣ। ਇਸ ਮੌਕੇ ਡੈਗੂ ਬਚਾਅ ਸਬੰਧੀ ਪੋਸਟਰ ਅਤੇ ਪੰਫਲੈਟ ਜਾਰੀ ਕੀਆ ਗਿਆ ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਐਰਿਕ ,ਜਿਲਾ ਪ੍ਰੋਗਰਾਮ ਅਫ਼ਸਰ ਰਜੇਸ਼ ਕੁਮਾਰ,ਸਿਹਤ ਕਰਮਚਾਰੀ ਸੁਖਜਿੰਦਰ ਸਿੰਘ,ਰਵਿੰਦਰ ਸ਼ਰਮਾ ਤੇ ਪਾਰਸ ਕਟਾਰੀਆ ਮੌਜੂਦ ਸਨ।

LEAVE A REPLY

Please enter your comment!
Please enter your name here