
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਲਿਟਲ ਜੀਨੀਅਸ ਸਕੂਲ ਵਿੱਚ ਮੈਂਨਗੋ ਰਸੀਲਾ ਪਾਰਟੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਅਫ਼ਸਰ ਤੇ ਸਕੂਲ ਦੇ ਸਾਰੇ ਬੱਚੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਕੇ ਆਏ। ਇਸ ਤੋਂ ਇਲਾਵਾ ਕੁਝ ਬੱਚਿਆਂ ਨੇ ਫਲਾਂ ਦੇ ਰਾਜੇ ਅੰਬ ਉੱਤੇ ਭਾਸ਼ਣ ਅਤੇ ਕਵਿਤਾਵਾਂ ਬੋਲੀਆਂ। ਇਸ ਅਫ਼ਸਰ ਤੇ ਸਕੂਲ ਦੇ ਮੁੱਖ ਅਧਿਆਪਿਕਾ ਹਰਮਿੰਦਰ ਕੌਰ ਜੀ ਨੇ ਬੱਚਿਆਂ ਨੂੰ ਅੰਬ ਦੀਆਂ ਕਿਸਮਾਂ, ਫਾਇਦੇ ਅਤੇ ਇਸ ਤੋਂ ਬਨਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ।ਤੇ ਬਹੁਤ ਹੀ ਸੋਹਣੀ ਪ੍ਦਸ਼ਨੀ ਵੀ ਲਗਾਈ। ਇਸ ਮੌਕੇ ਤੇ ਸਕੂਲ ਦੇ ਮੁੱਖ ਪ੍ਬੰਧਕ ਗੁਣਵੰਤ ਕੌਰ ਜੀ ਅਤੇ ਸੂਬਾ ਭੂਪਿੰਦਰ ਸਿੰਘ, ਪ੍ਬੰਧਕ ਗੁਰਪ੍ਰੀਤ ਮਾਥੁਰ ਨੇ ਵੀ ਯੋਗਦਾਨ ਦਿੱਤਾ।












