ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ ‘ਨੈਸ਼ਨਲ ਸਪੇਸ ਡੇ’: ਪੀਐਮ ਮੋਦੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਸਥਿਤ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ  23 ਅਗਸਤ ਨੂੰ ਚੰਦਰਯਾਨ-3 ਚੰਦਰਮਾ ‘ਤੇ ਉਤਰਿਆ ਸੀ, ਹੁਣ ਇਸ ਦਿਨ ਨੂੰ ਹਰ ਸਾਲ ‘ਰਾਸ਼ਟਰੀ ਪੁਲਾੜ ਦਿਵਸ’ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਦਰਯਾਨ-3 ਦੀ ਲੈਂਡਿੰਗ ਦਾ ਹਰ ਸਕਿੰਟ ਅਜੇ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਤੋਂ ਲੰਘ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਨਵਾਂ ਭਾਰਤ ਹੈ, ਜੋ ਤਕਨੀਕੀ ਤੇ ਨਵੇਂ ਤਰੀਕੇ ਨਾਲ ਸੋਚਦਾ ਹੈ ਤੇ ਚੰਦਰਮਾ ਤੇ ਚੰਦਰਯਾਨ-3 ਦੇ ਲੈਂਡਰ ਵਿਕਰਮ ਦੇ ਟੱਚਡਾਉਨ ਪੁਆਇੰਟ ਨੂੰ ‘ਸ਼ਿਵ ਸ਼ਕਤੀ’ ਦਾ ਨਾਮ ਦਿੰਦੇ ਹੋਏ ਪੂਰੇ ਚੰਦਰਮਾ ਮਿਸ਼ਨ ਵਿੱਚ ਮਹਿਲਾ ਵਿਗਿਆਨੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਸ਼ਟਰੀ ਪੁਲਾੜ ਦਿਵਸ ਤੀਜੇ ਚੰਦਰ ਮਿਸ਼ਨ ਦੀ ਸਫਲਤਾ ਦਾ ਜਸ਼ਨ ਮਨਾਏਗਾ।

LEAVE A REPLY

Please enter your comment!
Please enter your name here