ਅੰਮ੍ਰਿਤਸਰ ਦੇ ਹਸਪਤਾਲ ਵਿੱਚ ਨਰਸਾਂ ਦੀ ਲਾਪਰਵਾਹੀ ਨੇ ਢਾਈ ਸਾਲਾ ਬੱਚੇ ਦੀ ਲਈ ਜਾਨ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਲ ਰੋਗ ਵਿਭਾਗ ਵਿੱਚ ਦਾਖਲ ਢਾਈ ਮਹੀਨੇ ਦੇ ਬੱਚੇ ਦਾ ਸਹੀ ਢੰਗ ਨਾਲ ਇਲਾਜ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ ।ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਇੰਨਫੈਕਸ਼ਨ ਅਤੇ ਪੀਲੀਆ ਸੀ ਅਤੇ ਉਸਨੂੰ ਬਾਲ ਰੋਗ ਵਿਭਾਗ ਵਿੱਚ ਦਾਖਲ ਕਰਵਾਇਆ ਹੋਇਆ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ ਪਹਿਲਾਂ ਉਹ ਬੱਚੇ ਦੇ ਇਲਾਜ ਲਈ ਵਾਰਡ ਵਿੱਚ ਤਾਇਨਾਤ ਡਾਕਟਰ ਅਤੇ ਸਟਾਫ ਕੋਲ ਇੱਧਰ-ਉੱਧਰ ਭਟਕਦਾ ਰਿਹਾ।

Advertisements

ਇਲਾਜ ਤੋ ਪਹਿਲਾਂ ਸਵੇਰੇ 11 ਵਜੇ ਬੱਚੇ ਦਾ ਸੈਪਲ ਲਿਆ ਗਿਆ ਪਰ ਸ਼ਾਮ 7 ਵਜੇ ਤੱਕ ਉਹਨਾਂ ਨੂੰ ਸੈਪਲ ਦੀ ਰਿਪੋਰਟ ਨਹੀ ਦਿੱਤੀ ਗਈ।ਬੱਚੇ ਨੂੰ ਗੁਲੂਕੋਜ਼ ਲਗਾ ਦਿੱਤਾ ਅਤੇ ਇਸ ਦੌਰਾਨ ਕੋਈ ਡਾਕਟਰ ਵੀ ਨਹੀ ਆਇਆ। ਉਸਦੇ ਬੱਚੇ ਦੀ ਜਾਂਚ ਕਰਨ ਤੋ ਬਾਅਦ ਸਿਰਫ ਇਕ ਵਾਰ ਨਰਸ ਗੁਲੂਕੋਜ਼ ਲਗਾ ਕੇ ਚੱਲ ਗਈ ਅਤੇ ਬਾਅਦ ਵਿੱਚ ਨਹੀ ਆਈ। ਉਹ ਆਪ ਨਰਸ ਨੂੰ ਵਾਰ-ਵਾਰ ਜਾ ਕੇ ਕਹਿ ਰਿਹਾ ਸੀ ਕਿ ਬੱਚੇ ਨੁੰ ਦਰਦ ਹੋ ਰਿਹਾ ਅਤੇ ਗੁਲੂਕੋਜ਼ ਖਤਮ ਹੋ ਗਿਆ ਪਰ ਉਹ ਆਪਣੇ ਫੋਨ ਵਿੱਚ ਹੀ ਲੱਗੀ ਰਹੀ ਅਤੇ ਕਿਹਾ ਕਿ ਹੋਰ ਨਰਸ ਨੂੰ ਕਹਿ ਦੋ ਜਾਕੇ।

ਕਰਨ ਨੇ ਦੱਸਿਆ ਕਿ ਰਿਪੋਰਟ ਆਉਣ ਤੋ ਪਹਿਲਾਂ ਹੀ ਉਹਨਾਂ ਦੇ ਬੱਚੇ ਦੀ ਮੌਤ ਹੋ ਗਈ ਸੀ ਅਤੇ ਜਦੋ ਉਹਨਾਂ ਨੇ ਰੌਲਾ ਪਾਇਆ ਤਾਂ ਸਟਾਫ ਨੇ ਆ ਕੇ ਬੱਚੇ ਨੂੰ ਆਕਸੀਜਨ ਦਿੱਤਾ ਪਰ ਬੱਚੇ ਦੀ ਮੌਤ ਹੋ ਗਈ।ਕਰਨ ਨੇ ਆਪਣੇ ਬੱਚੇ ਦੀ ਮੌਤ ਦਾ ਦੋਸ਼ ਸਟਾਫ ਤੇ ਲਗਾਏ ਹਨ।

LEAVE A REPLY

Please enter your comment!
Please enter your name here