Sunday, October 25, 2026
Home Crime ਨਾਬਾਲਗ ਲੜਕੀ ਨਾਲ ਬਲਤਕਾਰ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ, ਇਕ ਦੋਸ਼ੀ ਦੀ...

ਨਾਬਾਲਗ ਲੜਕੀ ਨਾਲ ਬਲਤਕਾਰ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ, ਇਕ ਦੋਸ਼ੀ ਦੀ ਤਲਾਸ਼ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਟਾਂਡਾ ਪੁਲਿਸ ਵੱਲੋਂ ਨਾਬਾਲਗ ਲੜਕੀ ਨਾਲ ਬਲਤਕਾਰ ਕੇਸ ਵਿਚ 24 ਘੰਟੇ ਅੰਦਰ ਦੋ ਦੋਸ਼ੀਆ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।

Advertisements

ਜਿਸ ਤਹਿਤ ਸਰਬਜੀਤ ਸਿੰਘ ਬਾਹੀਆਂ SP ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਡਾ ਜੀ ਦੀ ਅਗਵਾਹੀ ਵਿਚ ਇਸ ਕਮਲੇਸ਼ ਕੌਰ ਅਤੇ ਏਐਸਆਈ ਮਨਿੰਦਰ ਕੋਰ ਵਲੋਂ ਥਾਣਾ ਟਾਂਡਾ ਦੇ ਏਰੀਆ ਵਿਚ ਮਿਤੀ 19-08-2023 ਦੇਰ ਸ਼ਾਮ ਨੂੰ ਨਾਬਾਲਗ ਲੜਕੀ ਨਾਲ ਹੋਏ ਬਲਤਕਾਰ ਸਬੰਧੀ ਮੁਕਦਮਾ ਦਰਜ ਕਰਕੇ ਤੁਰੰਤ ਤਫਤੀਸ਼ ਅਮਲ ਵਿਚ ਲਿਆਦੀ ਅਤੇ ਅਧੁਨਿਕ ਢੰਗ ਤਰੀਕੇ ਨਾਲ ਉਪਰਾਲੇ ਕਰਕੇ 24 ਘੰਟੇ ਅੰਦਰ ਦੋ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਦੋਸ਼ੀਆ ਦੀ ਪਹਿਚਾਨ ਗੋਤਮ ਪੁੱਤਰ ਵਿਜੇ ਕੁਮਾਰ ਵਾਸੀ ਰੋਸ਼ਨੀ ਪੀਰ ਮਹੱਲਾ ਟਾਡਾ ਥਾਣਾ ਟਾਂਡਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਸੀਬ ਚੰਦ ਵਾਸੀ ਰੋਸ਼ਨੀ ਪੀਰ ਥਾਣਾ ਟਾਂਡਾ ਦੇ ਤੌਰ ਤੇ ਹੋਈ ਹੈ ਅਤੇ ਇਕ ਹੋਰ ਦੋਸ਼ੀ ਦੀ ਤਲਾਸ਼ ਸਬੰਧੀ ਰੇਡ ਕੀਤੇ ਜਾ ਰਹੇ ਹਨ । ਗ੍ਰਿਫਤਾਰ ਦੋਸ਼ੀਆਨ ਨੂੰ ਜਾਬਤਾ ਅਨੁਸਾਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।

LEAVE A REPLY

Please enter your comment!
Please enter your name here