ਢਾਲੀ ਵਾਲਾ ਤੋਂ 15 ਔਰਤਾਂ ਤੇ ਬੱਚਿਆਂ ਨੂੰ ਕਿਸਤੀ ਨਾਲ ਸੁਰੱਖਿਅਤ ਕੱਢਿਆ ਗਿਆ

ਜਲਾਲਾਬਾਦ, ਫਾਜਿ਼ਲਕਾ, (ਦ ਸਟੈਲਰ ਨਿਊਜ਼)। ਜਲਾਲਾਬਾਦ ਖੇਤਰ ਵਿਚ ਐਨਡੀਆਰਐਫ ਦੀਆਂ ਟੀਮਾਂ ਜਿ਼ਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਤਾਰ ਹੜ੍ਹ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਐਸਡੀਐਮ ਅਕਾਸ਼ ਬਾਂਸਲ ਨੇ ਦੱਸਿਆ ਕਿ ਅੱਜ ਚੱਕ ਢਾਲੀ ਵਾਲਾ ਤੋਂ 15 ਔਰਤਾਂ ਅਤੇ ਬੱਚਿਆਂ ਨੂੰ ਕਿਸਤੀ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਇਸ ਤੋਂ ਬਿਨ੍ਹਾਂ ਘੁਬਾਇਆ ਦੇ ਰਾਹਤ ਕੈਂਪ ਵਿਚ 8 ਲੋਕ ਰਹਿਣ ਲਈ ਪੁੱਜੇ ਸਨ, ਜਿੰਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਤੇ ਹੋਰ ਮਦਦ ਪ੍ਰਸ਼ਾਸਨ ਵੱਲੋਂ ਮੁਹਈਆ ਕਰਵਾਈ ਜਾ ਰਹੀ ਹੈ।

Advertisements

ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੇਕਰ ਕੋਈ ਪਾਣੀ ਵਿਚ ਘਿਰਿਆ ਹੋਵੇ ਤਾਂ ਆਪਣੇ ਆਪ ਪਾਣੀ ਤੋਂ ਬਾਹਰ ਆਉਣ ਦੀ ਬਜਾਏ ਜਿ਼ਲ੍ਹਾਂ ਕੰਟਰੋਲ ਰੂਮ ਤੇ 01638—262153 ਤੇ ਸੰਪਰਕ ਕੀਤਾ ਜਾਵੇ ਤਾਂ ਜ਼ੋ ਕਿਸਤੀ ਨਾਲ ਅਜਿਹੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਅਕਾਸ਼ ਬਾਂਸਲ ਨੇ ਕਿਹਾ ਕਿ ਜਲਾਲਾਬਾਦ ਸਬ ਡਵੀਜਨ ਵਿਚ 6 ਰਾਹਤ ਕੈਂਪ ਬਣਾਏ ਹੋਏ ਹਨ ਜਿੱਥੇ ਲੋਕ ਆ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿੰਡ ਬੱਘੇਕੇ, ਸੁਖੇਰਾ ਬੋਦਲਾ, ਘੁਬਾਇਆ, ਮਿੱਡਾ, ਪ੍ਰਭਾਤ ਸਿੰਘ ਵਾਲਾ ਤੇ ਜਲਾਲਾਬਾਦ ਸਕੂਲ ਵਿਚ ਰਾਹਤ ਕੈਂਪ ਬਣਾਏ ਗਏ ਹਨ।

LEAVE A REPLY

Please enter your comment!
Please enter your name here