ਸਵੈ-ਰੁਜ਼ਗਾਰ ਲਈ ਗੁਰਦਾਸਪੁਰ ਵਿਖੇ ਲੋਨ ਮੇਲਾ 23 ਅਗਸਤ ਨੂੰ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਜਿਹੜੇ ਨੌਜਵਾਨ ਪ੍ਰਾਰਥੀ ਸਵੈ-ਰੁਜ਼ਗਾਰ ਕਰਨ ਦੇ ਚਾਹਵਾਨ ਹਨ ਉਹਨਾਂ ਨੂੰ ਸਵੈ-ਰੋਜ਼ਗਾਰ ਦੀਆਂ ਸਕੀਮਾਂ  ਅਧੀਨ ਲੋਨ ਦਿੱਤੇ ਜਾ ਰਹੇ ਹਨ ਅਤੇ ਜਿਹੜੇ ਨੌਜਵਾਨ ਪ੍ਰਾਰਥੀ ਆਪਣਾ ਸਵੈ-ਰੋਜ਼ਗਾਰ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰਗਰਾਮ ਅਤੇ ਸਟੈਂਡ ਅਪ ਇੰਡੀਆ ਦੇ ਤਹਿਤ ਆਪਣਾ ਸਵੈ ਰੋਜ਼ਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ।

Advertisements

ਜ਼ਿਲ੍ਹਾ ਰੋਜ਼ਗਾਰ ਜਨਰੇਸਨ ਅਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਮਿਤੀ 23 ਅਗਤ 2023 ਨੂੰ ਕਮਰਾ ਨੰਬਰ 217, ਬੀ-ਬਲਾਕ, ਡੀ.ਏ.ਸੀ. ਕੰਪਲੈਕਸ, ਜ਼ਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫ਼ਤਰ ਗੁਰਦਾਸਪੁਰ ਵਿਖੇ ਸਵੈ ਰੋਜ਼ਗਾਰ/ਲੋਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸਵੈ ਰੋਜ਼ਗਾਰ ਦੇ ਨਾਲ ਸਬੰਧਤ ਸਾਰੇ ਵਿਭਾਗ, ਸਰਕਾਰੀ ਅਤੇ ਪ੍ਰਾਇਵੇਟ  ਬੈਂਕਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਅਤੇ  ਜਿਹੜੇ ਪ੍ਰਰਾਥੀ ਸਵੈ ਰੋਜ਼ਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ, ਉਹ ਇਸ ਸੁਨਹਰੇ ਮੌਕੇ ਦਾ ਲਾਭ ਲੈਣ ਦੇ ਲਈ ਸਵੈ ਰੋਜ਼ਗਾਰ/ਲੋਨ ਮੇਲੇ ਦੇ ਵਿੱਚ ਸ਼ਾਮਲ ਹੋਣ।

ਬੇਰੋਜਗਾਰ ਪ੍ਰਾਰਥੀ ਮਿਤੀ 23 ਅਗਸਤ 2023 ਨੂੰ ਸਮਾਂ ਸਵੇਰੇ 09.00 ਵਜੇ ਦਿਨ ਬੁੱਧਵਾਰ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਪਹੁੰਚ ਕਰਕੇ ਵੀ ਇਹ ਲੋਨ ਫਾਰਮ ਭਰ ਸਕਦੇ ਹਨ। ਸਵੈ-ਰੋਜ਼ਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਪ੍ਰਾਰਥੀ ਵਧੇਰੇ ਜਾਣਕਾਰੀ ਦੇ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਦਿੱਤੇ ਗਏ ਹੈਲਪਾਲਾਈਨ ਨੰਬਰ 9478727217 `ਤੇ ਸਪੰਰਕ ਕਰ ਸਕਦੇ ਹਨ।  

LEAVE A REPLY

Please enter your comment!
Please enter your name here