Thursday, October 22, 2026
Home International ਬ੍ਰਾਜ਼ੀਲ ‘ਚ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਨੂੰ ਲਿਜਾ ਰਹੀ ਬੱਸ ਹੋਈ ਹਾਦਸਾਗ੍ਰਸਤ,...

ਬ੍ਰਾਜ਼ੀਲ ‘ਚ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਨੂੰ ਲਿਜਾ ਰਹੀ ਬੱਸ ਹੋਈ ਹਾਦਸਾਗ੍ਰਸਤ, 7 ਦੀ ਮੌਤ, 36 ਹੋਰ ਜ਼ਖ਼ਮੀ

ਬ੍ਰਾਜ਼ੀਲ (ਦ ਸਟੈਲਰ ਨਿਊਜ਼), ਪਲਕ। ਬ੍ਰਾਜ਼ੀਲ ਤੋਂ ਇੱਕ ਖਬਰ ਮਿਲੀ ਹੈ ਜਿੱਥੇ ਕਿ ਫੁੱਟਬਾਲ ਟੀਮ ਕੋਰਿੰਥੀਅਨਜ਼ ਦੇ ਪ੍ਰਸ਼ੰਸਕਾਂ ਨੂੰ ਲੈ ਕੇ ਜਾ ਰਹੀ ਬੱਸ ਬੇਲੋ ਹੋਰੀਜ਼ੋਂਟੇ ਸ਼ਹਿਰ ਵਿੱਚ ਮੈਚ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖ਼ਮੀ ਹੋ ਗਏ।

Advertisements

ਮਾਰੇ ਗਏ ਲੋਕ ਕੋਰਿੰਥੀਆਂ ਦੇ ਸਮਰਥਕ ਕਲੱਬ ਗੈਵੀਓਸ ਦਾ ਫੀਲ ਦੇ ਮੈਂਬਰ ਸਨ। ਯਾਤਰੀਆਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਸ ਇਕ ਹੋਰ ਬੱਸ ਨਾਲ ਆਹਮੋ-ਸਾਹਮਣੇ ਦੀ ਟੱਕਰ ਤੋਂ ਬੱਚਣ ਦੀ ਕੋਸ਼ਿਸ਼ ਵਿੱਚ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਕੋਰਿੰਥੀਅਨਜ਼ ਨੇ ਇੱਕ ਬਿਆਨ ਵਿੱ ਕਿਹਾ ਕਿ ਇਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।

LEAVE A REPLY

Please enter your comment!
Please enter your name here