ਪ੍ਰਦਰਸ਼ਨਕਾਰੀਆਂ ਨੇ ਆਰਏਟੀਪੀ ਡਿਪੂ ਦੀਆਂ 13 ਬੱਸਾਂ ਨੂੰ ਲਗਾਈ ਅੱਗ, 421 ਗ੍ਰਿਫ਼ਤਾਰ

ਫਰਾਂਸ ( ਦ ਸਟੈਲਰ ਨਿਊਜ਼)।  ਫਰਾਂਸ ਵਿੱਚ ਇੱਕ ਨਾਬਾਲਿਗ ਨੂੰ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ ਵਿੱਚ ਪੁਲਿਸ  ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੇ ਸਾਹਮਣੇ ਆਉਣ ਤੇ ਫਰਾਂਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਜਾਰੀ ਹੈ। ਲੋਕ ਸੜਕਾਂ ਤੇ ਉਤਰ ਆਏ ਹਨ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਆਰਏਟੀਪੀ ਡਿਪੂ ਦੀਆਂ ਕਰੀਬ 13 ਬੱਸਾਂ ਨੂੰ ਅੱਗ ਲੱਗ ਦਿੱਤੀ ਹੈ।

Advertisements

ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਸੀਐਨਐਨ ਨਾਲ ਸੰਬੰਧਤ ਬੀਐਫਐਮਟੀਵੀ ਨੂੰ ਦੱਸਿਆ ਕਿ ਹੁਣ ਤੱਕ ਪ੍ਰਦਰਸ਼ਨਾਂ ਵਿੱਚ ਫਰਾਂਸ ਵਿੱਚ ਕਰੀਬ 421 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਦੌਰਾਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਪ੍ਰਗਟ ਕੀਤਾ ਅਤੇ ਕਿਹਾ ਕਿ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਆਪਣੇ ਘਰ ਨੂੰ ਪਰਤਣ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here