ਪੀਐਮ ਮੋਦੀ ਨੇ ਉੱਤਰਾਖੰਡ ਵਿੱਚ ‘ਵੰਦੇ ਭਾਰਤ ਐਕਸਪ੍ਰੈਂਸ’ ਰੇਲ ਗੱਡੀ ਨੂੰ ਵਿਖਾਈ ਹਰੀ ਝੰਡੀ

ਦੇਹਰਾਦੂਨ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡਿਓ ਕਾਨਫਰੈਂਸਿੰਗ ਦੇ ਜਰਿਏ ਦੇਹਰਾਦੂਨ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ‘ਵੰਦੇ ਭਾਰਤ ਐਕਸਪ੍ਰੈਂਸ’ ਰੇਲ ਗੱਡੀ ਨੂੰ ਹਰੀ ਝੰਡੀ ਦਿੱਖਾ ਕੇ ਰਵਾਨਾ ਕੀਤਾ। ਇਹ ਉੱਤਰਾਖੰਡ ਵਿੱਚ ਸ਼ੁਰੂ ਹੋਣ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ। ਇਸ ਦੌਰਾਨ ਪੀ.ਐਮ ਮੋਦੀ ਨੇ ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਵੰਦੇ ਭਾਰਤ ਐਕਸਪ੍ਰੈਸ ਗੱਡੀ ਦੀ ਵਧਾਈ ਦਿੱਤੀ।

Advertisements

ਮੋਦੀ ਨੇ ਕਿਹਾ ਕਿ ਇਹ ਗੱਡੀ ਵਿਸ਼ਵ ਪੱਧਰੀ ਸਹੂਲਤਾਂ ਨਾਲ ਰਾਜ ਦੀ ਯਾਤਰਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਤੇ ਜਨਤਕ ਟਰਾਂਸਪੋਰਟ ਦੇ ਸਵੱਛ ਸਾਧਨ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਰੂਪ ਭਾਰਤੀ ਰੇਲਵੇ ਦੇਸ਼ ਵਿੱਚ ਰੇਲ ਮਾਰਗਾਂ ਦਾ 100 ਫੀਸਦੀ ਬਿਜਲੀਕਰਨ ਕਰਨ ਦੀ ਕੋਸ਼ਿਸ਼ ਵਿੱਚ ਹੈ ਅਤੇ  ਇਹ ‘ਇਲੈਕਟ੍ਰੀਫਾਈਡ ਸੈਕਸ਼ਨਾਂ ਤੇ ਬਿਜਲੀ ਰਾਹੀਂ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਦੇ ਨਤੀਜੇ ਵਜੋਂ ਰੇਲ ਗੱਡੀਆਂ ਦੀ ਰਫ਼ਤਾਰ ਵਿੱਚ ਵਾਧਾ ਹੋਵੇਗਾ।

ਜਾਣਕਾਰੀ ਅਨੁਸਾਰ ਗੱਡੀ ਬੁੱਧਵਾਰ ਨੂੰ ਛੱਡ ਕੇ ਬਾਕੀ 6 ਦਿਨ ਚਲਾਈ ਜਾਵੇਗੀ, ਜੋ ਦੇਹਰਾਦੂਨ ਤੋਂ ਸਵੇਰੇ 7 ਵਜੇ ਚਲੇਗੀ ਅਤੇ 11:45 ਵਜੇ ਆਨੰਦ ਵਿਹਾਰ ਟਰਮੀਨਲ ਤੇ ਪਹੁੰਚੇਗੀ, ਇਸ ਤੋਂ ਬਾਅਦ ਸ਼ਾਮ ਨੂੰ 5:50 ਵਜੇ ਆਨੰਦ ਵਿਹਾਰ ਤੋਂ ਚੱਲ ਕੇ ਰਾਤ 10.35 ਵਜੇ ਦੇਹਰਾਦੂਨ ਪਹੁੰਚੇਗੀ।

LEAVE A REPLY

Please enter your comment!
Please enter your name here