ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਦਿੱਲੀ ਜੇਲ੍ਹ ਵਿੱਚ ਕੀਤਾ ਸ਼ਿਫ਼ਟ

ਦਿੱਲੀ(ਦ ਸਟੈਲਰ ਨਿਊਜ਼)। ਦਿੱਲੀ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੇਰ ਰਾਤ 2:30 ਵਜੇ ਦੇ ਕਰੀਬ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਾਰਨ ਉਸਨੂੰ ਦਿੱਲੀ ਜੇਲ੍ਹ ਲਿਆਂਦਾ ਗਿਆ। ਉਸ ਤੋਂ ਪਹਿਲਾਂ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਸੀ। ਪਿੱਛਲੇ ਦਿਨੀਂ ਹੀ ਜੇਲ੍ਹ ਵਿੱਚ ਗੈਂਗਸਟਰ ਟਿੱਲੂ ਦੀ ਹੱਤਿਆ ਕੀਤੀ ਗਈ ਸੀ, ਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਈ ਲਾਰੈਂਸ ਨੂੰ ਸੁਰੱਖਿਅਤ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਲਿਆਂਦਾ ਗਿਆ ਹੈ।

Advertisements

ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਮਸ਼ਹੂਰ ਗਾਇਕਾਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਇਲਜ਼ਾਮ ਵੀ ਹਨ। ਉਸਨੂੰ ਪੰਜਾਬ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਮਾਂਡ ਉੱਤੇ ਲਿਆਈ ਸੀ, ਪਰ ਪਿਛਲੇ ਕੁੱਝ ਦਿਨ ਪਹਿਲਾਂ ਉਸ ਨੂੰ ਗੁਜਰਾਤ ਪੁਲਿਸ ਮੁੜ ਜੇਲ੍ਹ ਵਿੱਚ ਵਾਪਸ ਲੈ ਗਈ ਸੀ। ਪਰ ਹੁਣ ਉਸ ਨੂੰ ਦਿੱਲੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here