ਆਰਜੇਡੀ ਦੇ ਸਾਬਕਾ ਸੰਸਦ ਮੈਬਰ ਪ੍ਰਭੂਨਾਥ ਨੂੰ ਸੁਪਰੀਮ ਕੋਰਟ ਨੇ ਸੁਣਾਈ ਉਮਰ ਕੈਦ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ ਵਿੱਚ ਆਰਜੇਡੀ ਦੇ ਸਾਬਕਾ ਸੰਸਦ ਮੈਬਰ ਪ੍ਰਭੂਨਾਥ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ 1995 ਵਿੱਚ ਸੁਪਰੀਮ ਕੋਰਟ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਛਪਰਾ ਵਿੱਚ ਇੱਕ ਪੋਲਿੰਗ ਬੂਥ ਨੇੜੇ ਆਪਣੇ ਵਿਰੋਧੀਆਂ ਦਰੋਗਾ ਰਾਏ ਅਤੇ ਰਜਿੰਦਰ ਰਾਏ ਦੇ ਕਤਲ ਕੇਸ ਵਿੱਚ ਪ੍ਰਭੂਨਾਥ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ ਅਤੇ 1995 ਵਿੱਚ ਸੁਪਰੀਮ ਕੋਟ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਇਸ ਸਮੇ ਵੀ ਉਹ ਜੇਲ ਵਿੱਚ ਹੀ ਹਨ। ਇਸਦੇ ਨਾਲ ਹੀ ਪ੍ਰਭੂਨਾਥ ਸਿੰਘ ਅਤੇ ਬਿਹਾਰ ਸਰਕਾਰ ਨੂੰ ਪੀੜਤਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

ਪ੍ਰਭੂਨਾਥ ਅਦਾਲਤ ਦੀ ਸੁਣਵਾਈ ਦੌਰਾਨ ਵੀਡੀਓ ਕਾਨਫਰੰਸ ਰਾਂਹੀ ਜੁੜੇ ਹੋਏ ਸਨ, ਦੱਸਿਆ ਜਾ ਰਿਹਾ ਹੈ ਕਿ ਪ੍ਰਭੂਨਾਥ ਪਹਿਲਾਂ ਵੀ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਵੋਟਾਂ ਵਿੱਚ ਕਤਲ ਕੇਸ ਵਿੱਚ ਇਸ ਫੈਸਲੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here