‘ਪ੍ਰੈਜੀਡੈਂਟ ਆੱਫ ਭਾਰਤ’ ਲਿਖਣ ਤੇ ਕਿਸੇ ਨੇ ਹੱਕ ‘ਚ ਅਤੇ ਕਿਸੇ ਨੇ ਵਿਰੋਧ ‘ਚ ਕੀਤਾ ਟਵੀਟ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਸੀ। ਜਿਸ ਨੂੰ ਲੈ ਕੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਕਿ ਸੱਦਾ ਪੱਤਰ ਤੇ ਪ੍ਰੈਜੀਡੈਂਟ ਆੱਫ ਇੰਡੀਆਂ ਦੀ ਬਜਾਏ ਪ੍ਰੈਜੀਡੈਂਟ ਆੱਫ ਭਾਰਤ ਲਿਖਿਆ ਗਿਆ ਹੈ।

Advertisements

ਦੱਸ ਦਈਏ ਕਿ 28 ਵਿਰੋਧੀ ਪਾਰਟੀਆਂ ਨੇ ਗਠਜੋੜ ਕਰਕੇ ਇਸ ਦਾ ਨਾਂ ਇੰਡੀਆਂ ਰੱਖਿਆ ਹੈ, ਇਸ ਨਾਮ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੰਡੀਆ ਨਾਂ ਦਾ ਗਠਜੋੜ ਬਣਾਉਣ ਤੋਂ ਬਾਅਦ ਉਹ ਦੇਸ਼ ਦਾ ਨਾਂ ਬਦਲ ਰਹੇ ਹਨ। ਜੇਕਰ ਕੱਲ੍ਹ ਇੰਡੀਆ ਗਠਜੋੜ ਨੇ ਮੀਟਿੰਗ ਕਰਕੇ ਆਪਣਾ ਨਾਂ ਭਾਰਤ ਰੱਖ ਲਿਆ ਤਾਂ ਇਹ ਭਾਰਤ ਦਾ ਨਾਂ ਬਦਲ ਦੇਣਗੇ ਤੇ ਕਿ ਇਹ ਭਾਰਤ ਦਾ ਨਾਂ ਬੀਜੇਪੀ ਰੱਖ ਦੇਣਗੇ।

ਕਾਂਗਰਸ ਨੇਤਾ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਪੀਐਮ ਮੋਦੀ ਨੇ ‘ਮੇਕ ਇਨ ਇੰਡੀਆ’ ਵਰਗੇ ਨਾਂ ਦਿੱਤੇ ਸਨ। ਸਕਿੱਲ ਇੰਡੀਆ, ਖੇਲੋ ਇੰਡੀਆ… ਉਹ (ਭਾਜਪਾ) ਇੰਡੀਆ ਸ਼ਬਦ ਤੋਂ ਡਰਦੇ ਹਨ, ਸੰਵਿਧਾਨ ਦਾ ਆਰਟੀਕਲ 1 ਕਹਿੰਦਾ ਹੈ ‘ਇੰਡੀਆ, ਦੈਟ ਇਜ਼ ਭਾਰਤ’… ਇਹ ਨਾਂ ਕਿਵੇਂ ਹਟਾਇਆ ਜਾ ਸਕਦਾ ਹੈ?

ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਚੀਜ਼ ਦੀ ਸਮੱਸਿਆ ਹੈ ਅਤੇ ਮੈਨੂੰ ਨਹੀਂ। ਮੈਂ ਇੱਕ ਭਾਰਤੀ ਹਾਂ, ਮੇਰੇ ਦੇਸ਼ ਦਾ ਨਾਂ ਭਾਰਤ ਹੀ ਰਹੇਗਾ। ਜੇ ਕਾਂਗਰਸ ਨੂੰ ਇਸ ਨਾਲ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਖੁਦ ਇਸ ਦਾ ਹੱਲ ਲੱਭਣਾ ਚਾਹੀਦਾ ਹੈ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਰਤ ਨੂੰ ਕਹਿਣ ਜਾਂ ਲਿਖਣ ਵਿੱਚ ਦਿੱਕਤ ਕਿਊਂ ਹੈ? ਤੁਸੀਂ ਸ਼ਰਮ ਕਿਉਂ ਮਹਿਸੂਸ ਕਰ ਰਹੇ ਹੋ? ਸਾਡੇ ਦੇਸ਼ ਨੂੰ ਪ੍ਰਾਚੀਨ ਕਾਲ ਤੋਂ ਭਾਰਤ ਕਿਹਾ ਜਾਂਦਾ ਹੈ ਅਤੇ ਸਾਡੇ ਸੰਵਿਧਾਨ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ ਹੈ। ਉਹ ਬਿਨਾਂ ਕਿਸੇ ਕਾਰਨ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ, ਰਾਘਵ ਚੱਢਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

LEAVE A REPLY

Please enter your comment!
Please enter your name here