ਸ਼ਹਿਰ ਵਿੱਚ ਸਭ ਤੋ ਵੱਧ ਮਿਠਆਈ ਸਪਲਾਈ ਕਰਨ ਵਾਲੀ ਦੁਕਾਨ ਦੇ ਲਏ ਸੈਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਜਰੂਰੀ ਸੇਵਾਵਾ ਘਰ ਘਰ ਤੱਕ ਮੁਹੀਆ ਕਰਵਾਉਣ ਅਤੇ ਤਿਉਹਾਰਾ ਨੂੰ ਮੁੱਖ ਰੱਖਦੇ ਹੋਏ ਜਿਲਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਅਤੇ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ ਤੇ ਫੂਡ ਸੇਫਟੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੀਆ ਵੱਖ ਵੱਖ ਮਿਠਾਈਆ ਦੀਆ ਦੁਕਾਨਾ ਤੋ 11 ਸੈਪਲ ਲਏ ਗਏ। ਜਿਨਾ ਵਿੱਚ 2 ਸੈਪਲ ਡੋਮਨਿਕ ਪੀਜਾ, ਅੰਨਾ ਹੱਟ ਐਡ ਗਿਰਿਲ ਪੀਜਾ 1. ਡੈਲਕੋਜ ਵਾਈਟ 1 ਸੈਪਲ, ਟੈਕਨ ਟੂ ਡੇਅ 1 ਸੈਪਲ 1 ਕੇਕ 1 ਪਨੀਰ, ਜਾਹਨ ਖੇਲਾ ਤਰਸੇਮ ਦੀ ਦੁਕਾਨ ਦਾ ਪਨੀਰ 1, ਉਨਾ ਰੋਡ 3 ਪਨੀਰ ਬਜਵਾੜਾ 1 ਪਨੀਰ ਦੇ ਸੈਪਲ ਲਏ, ਜਿਸ ਨੂੰ ਚੈਕਿੰਗ ਵਾਸਤੇ ਖਰੜ ਲੈਬ ਵਿੱਚ ਭੇਜ ਦਿੱਤੇ ਗਏ ਹਨ। ਇਸ ਮੋਕੇ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਜਾਹਨ ਖੇਲਾ ਅੱਡੇ  ਵਿੱਚ ਇਕ ਤਰਸੇਮ ਦੀ ਮਿਠਆਈ ਜੀ ਦੁਕਨ ਹੈ ਜੋ ਸਭ ਤੇ ਘੱਟ ਰੇਟ ਤੇ ਮਿਠਆਈ ਵੇਚਦਾ ਹੈ ਜਦੋ ਇਸ ਦੀ ਦੁਕਾਨ ਦਾ ਦੋਰਾ ਕੀਤਾ ਤੇ ਮਰੀਆ ਹੋਈਆ ਮੱਖੀਆ ਦੀ ਭਰਮਾਰ ਸੀ ਤੇ ਮਿਠਆਈ ਦੇ ਕਾਉਟਰਾ ਵਿਚ ਵੀ ਮੱਖੀਆ ਸਨ।

Advertisements

ਇਸ ਮੋਕੇ ਜਦੋ ਉਸ ਨੂੰ ਪੁਛਿਆ ਕਿ ਲੱਡੂ ਦਾ ਕੀ ਰੇਟ ਤਾ ਉਸ ਨੇ 100 ਰੁਪਏ ਕਿਲੋ ਦੱਸਿਆ ਜਦ ਉਸ ਨੂੰ ਪੁਛਿਆ ਕਿ ਵਧੀਆ ਵੇਸਣ  90 ਰੁਪਏ ਕਿਲੋ ਹੈ 120 ਰੁਪਏ ਕਿਲੋ ਤੇਲ 45 ਰੁਪਏ ਕਿਲੋ ਖੰਡ ਤੇ ਇਸ ਰੇਟ ਕਿਸ ਤਰਾ ਵੇਚ ਰਿਹਾ ਇਸ ਤੇ ਉਸ ਕੀ ਜਵਾਬ ਨਹੀ ਸੀ ਇਸ ਤੋ ਆਪ ਸਮਝ ਜਾਉ ਇਹ ਲੋਕ ਕੀ ਵੇਚ ਦੇ ਹਨ ਤੇ ਲੋਕਾ ਨੂੰ ਕੀ ਖਿਲਾਉਦੇ ਹਨ। ਇਸ ਮੋਕੇ ਉਹਨਾ ਦੱਸਿਆ ਕਿ ਤਿਉਹਾਰਾ ਦੇ ਦਿਨਾ ਵਿੱਚ ਮਿਲਵਟ ਖੋਰ ਜਿਆਦਾ ਪੈਸਾ ਕਮਾਉਣ ਲਈ ਘਟੀਆ ਮਿਠਆਈਆ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਮਿਠਾਈ ਲੈਣ ਲਗੇ ਚੰਗੀ ਤਰਾ ਦੇਖ ਮਿਠਆਈ ਲੈਣੀ ਚਾਹੀਦੀ ਹੈ । ਇਸ ਮੋਕੇ ਉਹਨਾ  ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਜਰੂਰੀ ਲੈਈਸੈਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜਰੂਰੀ ਹੈ ਉਹਨਾਂ ਵੱਲੋ ਕਈ ਦੁਕਾਨਦਾਰਾ ਕੋਲ ਫੂਡ ਲਾਈਸੈਸ ਦੀ ਤਰੀਖ ਲੰਘ ਚੂਕੀ ਜਾ ਬਣਾਵਏ ਹੀ ਨਹੀ ਸਨ । ਉਹਨਾਂ ਐਫ. ਬੀ. ਉ. ਨੂੰ ਅਦੇਸ਼ ਦਿੱਤੇ ਕਿ ਇਹ ਲਾਈਸੈਸ ਬਹੁਤ ਜਰੂਰੀ ਹਨ, ਜੇਕਰ ਇਹ ਲਾਈਸੈਸ ਨਹੀ ਤਾ ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।

ਉਹਨਾਂ ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾੰ ਵਾਲਿਆ ਨੂੰ ਵੀ ਇਹ ਲਾਈਸੈਸ ਬਣਾਉਣਏ ਪੈਣਗੇ ਉਹ ਵੀ ਕਈ ਤਰਾਂ ਦੇ ਫੂਡ ਪ੍ਰਡੱਕਟ ਵੇਚਦੇ ਹਨ। ਉਹਨਾਂ ਦੱਸਿਆ ਕਿ 12 ਲੱਖ ਤੋ ਵੱਧ ਸੈਲ ਵਾਲੇ ਦੁਕਾਦਾਰਾ ਨੂੰ ਲਾਈਸੈਸ ਲੈਣਾ ਪਵੇਗਾ ਜਿਸ ਦੀ ਫੀਸ ਇਕ ਸਾਲ ਦੀ 2000 ਹਜਾਰ ਰੁਪਏ ਹੋਵੇਗੀ ਅਤੇ ਘੱਟ ਵਾਲੇ  ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ। ਪੰਜਾਬ ਸਰਕਾਰ ਵੱਲੋ ਚਲਾਏ ਗਏ ਮਿਸ਼ਨ ਤੰਦਰੁਸਤ  ਨੂੰ ਲਾਗੂ ਕੀਤਾ ਜਾਵੇਗਾ ਤਾ ਜੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਾਰਾ ਪਾਦ ਪਦਾਰਥ ਮੁਹਾਈਆ ਕਰਵਾਏ ਜਾਣ। ਇਸ ਮੋਕੇ ਫੂਡ ਸੇਫਟੀ ਅਫਸਰ  ਮੁਨੀਸ਼ ਕੁਮਾਰ ਅਤੇ ਰਾਮ ਲਭਾਈਆ, ਨਰੇਸ਼ ਕੁਮਾਰ ਅਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ। 

LEAVE A REPLY

Please enter your comment!
Please enter your name here