ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਡਕਾਲਾ ਤੇ ਕਲਿਆਣ ਸਕੂਲਾਂ ਵਿਖੇ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਜਾਗਰੂਕਤਾ

ਪਟਿਆਲਾ (ਦ ਸਟੈਲਰ ਨਿਊਜ਼): ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਤਹਿਤ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਵਿੱਚ  2 ਅਕਤੂਬਰ ਤੱਕ  ਜਾਰੀ ਸਵੱਛਤਾ ਹੀ ਸੇਵਾ ਅਭਿਆਨ ਪੰਦਰਵਾੜੇ ਤਹਿਤ ਡਕਾਲਾ ਤੇ ਕਲਿਆਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

Advertisements

ਵਧੀਕ ਡਿਪਟੀ ਕਮੀਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਅਭਿਆਨ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪਿੰਡਾਂ ਵਿੱਚ ਸਵਛਤਾ ਹੀ ਸੇਵਾ ਮੁਹਿਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨੁਕੜ ਨਾਟਕ, ਸਵੱਛਤਾ ਰੈਲੀ, ਡੀ-ਸਲਜਿੰਗ ਮੁਹਿਮ, ਸਕੂਲਾਂ ਵਿੱਚ ਬਲਾਕ ਪੱਧਰੀ ਮੁਕਾਬਲੇ, ਸਾਫ਼-ਸਫਾਈ ਮੁਹਿਮ, ਸਫਾਈ ਮਿੱਤਰ ਸੁਰੱਖਿਆ ਕੈਂਪ, ਸਵੱਛਤਾ ਮੁਹਿੰਮ (ਪਿੰਡ ਦੀ ਸਾਫ਼-ਸਫਾਈ), ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਡਕਾਲਾ ਅਤੇ ਕਲਿਆਣ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੀਡੀਪੀਓ ਸਨੌਰ ਅਨੁਰਤਨ ਕੌਰ, ਬੀਆਰਸੀ ਮਲਕੀਤ ਸਿੰਘ, ਸੁਪਰਵਾਈਜ ਸਮੇਤ ਆਂਗਣਵਾੜੀ ਵਰਕਰਾਂ ਨੇ ਗਿੱਲੇ/ਸੁੱਕੇ ਕੂੜੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇ ਹੋਏ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here