ਡਾਕ ਵਿਭਾਗ ਵੱਲੋਂ ਰਾਸ਼ਟਰੀ ਡਾਕ ਹਫ਼ਤੇ ਤਹਿਤ ਕਰਵਾਈਆਂ ਜਾ ਰਹੀਆਂ ਹਨ ਵੱਖ-ਵੱਖ ਗਤੀਵਿਧੀਆਂ: ਚਰਨਜੀਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾਕ ਵਿਭਾਗ ਵੱਲੋਂ 9 ਤੋਂ 13 ਅਕਤੂਬਰ ਤੱਕ ‘ਰਾਸ਼ਟਰੀ ਡਾਕ ਹਫ਼ਤਾ’ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਡਾਕ ਵਿਭਾਗ, ਹੁਸ਼ਿਆਰਪੁਰ ਡਵੀਜ਼ਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਹਫ਼ਤਾ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਨਾਲ ਸ਼ੁਰੂ ਕੀਤਾ ਗਿਆ, ਕਿਉਂਕਿ 9 ਅਕਤੂਬਰ, 1874 ਨੂੰ ਯੂਨੀਵਰਸਲ ਡਾਕ ਯੂਨੀਅਨ ਦੀ ਸਥਾਪਨਾ ਹੋਈ ਸੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਵਿੱਤੀ ਸਸ਼ਕਤੀਕਰਨ ਦਿਵਸ ਅਤੇ 11 ਅਕਤੂਬਰ ਨੂੰ ਫਿਲਾਟਲੀ ਦਿਵਸ ਵਜੋਂ ਮਨਾਇਆ ਗਿਆ।

Advertisements

ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਮੇਲ ਅਤੇ ਪਾਰਸਲ ਦਿਵਸ ਅਤੇ 13 ਅਕਤੂਬਰ ਨੂੰ ਅੰਤੋਦਿਆ ਦਿਵਸ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਧੁਨਿਕ ਯੁੱਗ ਵਿਚ ਡਾਕ ਸੇਵਾਵਾਂ ਸਿਰਫ ਡਾਕ ਸੇਵਾਵਾਂ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਭਾਰਤੀ ਡਾਕ, ਨਾਗਰਿਕਾਂ ਦੇ ਜੀਵਨ ਦੇ ਹਰੇਕ ਪਹਿਲੂ ਨੂੰ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਡਾਕਘਰ ਲੋਕਾਂ ਦੀਆਂ ਹਰੇਕ ਕਿਸਮ ਦੀਆਂ ਲੋੜਾਂ ਲਈ ਇਕ ਸਿੰਗਲ ਸਟਾਪ ਹੱਲ ਵਜੋਂ ਅਤੇ ਸਰਕਾਰ ਦੀਆਂ ਡੀ. ਬੀ. ਟੀ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਲਈ ਇਕ ਵੰਡ ਚੈਨਲ ਵਜੋਂ ਮਾਣ ਨਾਲ ਉੱਭਰਿਆ ਹੈ।    

LEAVE A REPLY

Please enter your comment!
Please enter your name here