ਅੰਤਰ  ਜਿਲਾ ਸਕੂਲ ਖੇਡ ਜੂਡੋ ਵਿਚ ਰੇਲਵੇ ਮੰਡੀ ਦੀ ਖਿਡਾਰਣਾ ਨੇ ਕਰਾਈ  ਬੱਲੇ ਬੱਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅੰਡਰ  14 ਲੜਕੀਆ  ਜੂਡੋ ਜੋ ਕਿ ਗੁਰਦਾਸਪੁਰ ਮਿਤੀ 6-10-2023 ਤੋ 9-10-2023 ਤੱਕ ਹੋਇਆ। ਉਸ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੇਲਵੇ ਮੰਡੀ  ਦੀ ਖਿਡਾਰਣਾ ਪ੍ਰਭਜੋਤ ਕੌਰ ਨੇ ਸਿਲਵਰ ਮੈਡਲ ਅਤੇ ਪੱਲਵੀ ਨੇ ਕਾਂਸ ਮੈਡਲ  ਲੈ ਕੇ ਜਿਲੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰਣਾ ਨੂੰ ਸ਼ਾਨਦਾਰ ਪ੍ਰਦਰਸਨ ਲਈ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰਣਾ ਦਾ ਨਿੱਘਾ ਸਵਾਗਤ ਕੀਤਾ।

Advertisements

ਪ੍ਰਿੰਸੀਪਲ ਮੈਡਮ ਜੀ ਨੇ ਕਿਹਾ ਸਾਨੂੰ ਇਹਨਾ ਖਿਡਾਰਣਾ  ਤੇ ਮਾਣ ਹੈ ਅਤੇ ਬੱਚਿਆ ਨੂੰ ਕਿਹਾ ਕਿ ਖੇਡਾ ਦੇ ਨਾਲ ਨਾਲ ਪੜਾਈ ਵਿਚ ਵੀ ਹੋਰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਲਲਿਤਾ ਅਰੌੜਾ ਜੀ ਨੇ ਟੀਮ  ਇੰਨਚਾਰਜ ਸ੍ਰੀ ਮਤੀਜੋਗਿੰਦਰ ਕੌਰ ਅਤੇ ਸਰਬਜੀਤ ਕੌਰ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ। ਇਸ ਜਿੱਤ ਦਾ ਸਿਹਰਾ ਸਰੀਰਕ ਸਿੱਖਿਆ ਦੇ ਅਧਿਆਪਕਾ ਨੂੰ ਜਾਂਦਾ ਹੈ। ਇਸ  ਮੌਕੇ ਤੇ ਸਮੂਹ ਸਟਾਫ ਹਾਜਿਰ ਸਨ।

LEAVE A REPLY

Please enter your comment!
Please enter your name here