ਪ੍ਰਗਟ ਦਿਵਸ ਦੇ ਸਬੰਧ ਵਿੱਚ ਸੰਗੋਜਲਾ ਦੇ ਗ੍ਰਹਿ ਅਜੀਤ ਨਗਰ ਵਿਖੇ ਆਈ ਪ੍ਰਭਾਤ ਫੇਰੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੇ ਮੁਹੱਲਾ ਅਜੀਤ ਨਗਰ ਤੇ ਚੂਹੜ ਵਾਲ ਦੇ ਵਾਲਮੀਕਿ ਮੰਦਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਭਾਤ ਫੇਰੀਆ ਸ਼ੁਰੂ ਹਨ। ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਗ੍ਰਹਿ ਵਿਖੇ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਪ੍ਰਭਾਤ ਫੇਰੀ ਆਈ। ਸਮੂਹ ਸੰਗਤ ਦਾ ਘਰ ਆਉਣ ਤੇ ਦਿਲੋਂ ਸਵਾਗਤ ਕੀਤਾ ਗਿਆ। ਤੇ ਫੁਲਾਂ ਦੀ ਵਰਖਾ ਕੀਤੀ ਗਈ। ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਰਾਏ ਜੀ ਦੀ ਰਹਿਨੁਮਾਈ ਹੇਠ ਸੰਤਸੰਗ ਕੀਤਾ ਗਿਆ। ਪੱਤਰਕਾਰਾ ਨੂੰ ਦੱਸਦੇ ਹੋਏ ਬਾਬਾ ਕੁਲਦੀਪ ਰਾਏ ਜੀ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਮਾਤਮਾ ਵਾਲਮੀਕਿ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਮਿਤੀ 28 ਅਕਤੂਬਰ ਨੂੰ  ਪਾਵਨ ਜੋਗਵਿਸ਼ਟ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਮਹਾਨ ਸੰਤਸੰਗ ਵੀ ਕਰਵਾਏ ਜਾਣਗੇ।

Advertisements

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਮਾਤਮਾ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੱਕ ਪ੍ਰਭਾਤ ਫੇਰੀਆ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਮੁਹੱਲਾ ਅਜੀਤ ਨਗਰ ਤੇ ਚੂਹੜ ਵਾਲ ਅਤੇ ਨਜ਼ਦੀਕ ਪਿੰਡ ਵਿੱਚ ਹੁੰਦੇ ਹੋਏ ਵਾਲਮੀਕਿ ਮੰਦਰ ਵਿਖੇ ਸਮਾਪਤ ਹੋਈ  ਹੈ ਆਈ ਹੋਈ ਸੰਗਤ ਨੂੰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਤੇ ਮਨਜੀਤ ਸਿੰਘ ਸੰਗੋਜਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਬਾਬਾ ਕੁਲਦੀਪ ਰਾਏ ਜੀ ਨੇ ਦੱਸਿਆ ਅਜੀਤ ਨਗਰ ਵਿਖੇ ਅਮਰਜੀਤ ਬਿੱਟੂ ਦੀ ਕਰਿਆਨੇ ਦੀ ਦੁਕਾਨ ਤੇ ਪ੍ਰਭਾਤ ਫੇਰੀ ਜਿਸ ਨੇ ਵੀ ਆਪਣੇ ਘਰ ਲੈਕੇ ਜਾਣੀ ਹੈ।ਉਹ ਆਪਣਾ ਨਾਮ ਲਿਖਵਾ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਅਮਰਜੀਤ ਬਿੱਟੂ, ਪ੍ਰਗਟ ਲੋਟੀਆ, ਕਰਨ ਲੋਟੀਆ, ਜੀਤੀ, ਕਰਨਵੀਰ ਸਿੰਘ, ਜੱਸ, ਰੁਪਿੰਦਰ, ਰਣਜੀਤ ਸਿੰਘ ਟੋਹਰੀ, ਸਾਬੀ ਢੋਲੀ, ਕੰਨੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here