ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀਆਂ ਮਾਂ ਸਮੇਤ ਦੋ ਧੀਆਂ ਤੇ ਮਹਿਲਾ ਕਾਰ ਸਵਾਰ ਨੇ ਚੜ੍ਹਾਈ ਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਸਿੰਘ ਹੀਰਾ: ਫਗਵਾੜਾ ਰੋਡ ਮਾਹਿਲਪੁਰ ਵਿਖੇ ਇਕ ਧਾਰਮਿਕ ਅਸਥਾਨ ਦੇ ਨਾਲ ਮੂੰਗਫਲੀ ਦੀ ਫੜੀ ਲਾਈ ਬੈਠੀ ਪਰਵਾਸੀ ਮਜ਼ਦੂਰ ਮਹਿਲਾ ਸਮੇਤ ਉਸ ਦੀ ਦੋ ਧੀਆਂ ਤੇ ਮਹਿਲਾ ਕਾਰ ਸਵਾਰ ਨੇ ਚੜ੍ਹਾਈ ਕਾਰ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੋ ਵਜੇ ਦੇ ਕਰੀਬ ਫਗਵਾੜਾ ਰੋਡ ਮਾਹਿਲਪੁਰ ਵਿਖੇ ਇਕ ਮਹਿਲਾ ਕਾਰ ਸਵਾਰ ਸ਼ਕੁੰਤਲਾ ਦੇਵੀ ਪਤਨੀ ਦਰਸ਼ਨ ਸਿੰਘ ਆਪਣੀ ਕਾਰ ਪੀਬੀ-07-ਸੀਏ-6075 ਵਿਚ ਸਵਾਰ ਹੋ ਕੇ ਮਾਹਿਲਪੁਰ ਤੋਂ ਕੋਟ ਫ਼ਤੂਹੀ ਵੱਲ ਨੂੰ ਜਾ ਰਹੀ ਸੀ।

Advertisements

ਜਦੋਂ ਉਹ ਫਗਵਾੜਾ ਰੋਡ ਤੇ ਸਥਿਤ ਇਕ ਧਾਰਮਿਕ ਅਸਥਾਨ ਤੇ ਪਹੁੰਚੀ ਤਾਂ ਉਸ ਦਾ ਅਚਾਨਕ ਕਿਸੇ ਕਾਰਨ ਉਸ ਦੀ ਕਾਰ ਦਾ ਬੈਲਸ ਵਿਗੜ ਨਾਲ ਉਸ ਦੀ ਕਾਰ ਸੜਕ ਕਿਨਾਰੇ ਮੂੰਗਫਲੀ ਦੀ ਫੜੀ ਲਾਈ ਬੈਠੀ ਮਜ਼ਦੂਰ ਪ੍ਰਵਾਸੀ ਮਹਿਲਾ ਤੇ ਉਸ ਦੀਆਂ ਦੋ ਧੀਆਂ ਤੇ ਕਾਰ ਚੜ੍ਹਾ ਦਿੱਤੀ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਹਿਚਾਣ ਨਸਰੀਨ ਪਤਨੀ ਅਮਜ਼ਦ ਅਲੀ (37) ਤੇ ਉਸ ਦੀਆਂ ਦੋਵੇਂ ਧੀਆਂ ਸਮਰੀਨ (12), ਕਰੀਨਾ (16) ਵਜੋਂ ਹੋਈ ਹੈ। ਸੜਕ ਹਾਦਸੇ ਵਿਚ ਮਹਿਲਾ ਗੰਭੀਰ ਜ਼ਖਮੀ ਹੋ ਗਈ ਜਦਕਿ ਦੋਹਾਂ ਦੀਆਂ ਲੱਤਾਂ ਟੁੱਟ ਗਈਆਂ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਭੇਜਿਆ ਗਿਆ। ਜਿੱਥੇ ਡਾਕਟਰਾਂ ਨੇ ਦੋਹਾਂ ਬੱਚਿਆ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਅਤੇ ਮੌਕੇ ਤੇ ਥਾਣਾ ਮਾਹਿਲਪੁਰ ਦੀ ਪੁਲਸ ਨੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here