Saturday, October 24, 2026
Home Punjab ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਹੰਸ ਫਾਊਂਡੇਸ਼ਨ ਨੇ ਅਬੁਲਖੈਰ ਕਲੋਨੀ...

ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਹੰਸ ਫਾਊਂਡੇਸ਼ਨ ਨੇ ਅਬੁਲਖੈਰ ਕਲੋਨੀ ਵਿੱਚ ਲਗਾਇਆ ਕੈਂਪ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਹੰਸ ਫਾਊਂਡੇਸ਼ਨ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਅਬੁਲਖੈਰ ਕਲੋਨੀ ਵਿੱਚ ਟਾਈਪ-2 ਸ਼ੂਗਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਗਗਨਦੀਪ ਸਿੰਘ ਗਿੱਲ ਵੱਲੋਂ ਡਾਇਬਟੀਜ਼ ਟਾਈਪ-2 ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਡਾ. ਗਿੱਲ ਨੇ ਦੱਸਿਆ ਕਿ ਸ਼ੂਗਰ ਦੇ ਵੱਧਣ ਦੇ ਕਿਹੜੇ ਕਾਰਨ ਹਨ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਖੁਰਾਕ `ਚ ਕੀ-ਕੀ ਸ਼ਾਮਲ ਕਰ ਸਕਦੇ ਹਾਂ ਅਤੇ ਕੀ ਨਹੀਂ ਕਰਨਾ ਚਾਹੀਦਾ, ਬਾਰੇ ਵਿਸਥਾਰ ਵਿੱਚ ਦੱਸਿਆ।

Advertisements

ਉਨ੍ਹਾਂ ਕਿਹਾ ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਕਸਰਤ ਵੀ ਕਰ ਸਕਦੇ ਹਾਂ, ਜਿਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਸ਼ੂਗਰ ਦਾ ਪੱਧਰ ਵੀ ਕੰਟਰੋਲ ਵਿਚ ਰਹੇਗਾ। ਕੈਂਪ ਦੌਰਾਨ ਡਾ. ਗਗਦੀਪ ਸਿੰਘ ਗਿੱਲ (ਮੈਡੀਕਲ ਅਫਸਰ), ਸਮਾਜਿਕ ਸੁਰੱਖਿਆ ਵਿਭਾਗ ਤੋਂ ਹੀਰਾ ਲਾਲ ਸ਼ਰਮਾ , ਕੁਲਵਿੰਦਰ ਕੌਰ (ਲੈਬ ਟੈਕਨੀਸ਼ੀਅਨ), ਰਿਤਿਕਾ ਠਾਕੁਰ (ਫਾਰਮਾਸਿਸਟ) ਅਤੇ ਹਨੀ ਸ਼ਰਮਾ ਵੀ ਹਾਜ਼ਰ ਸਨ।    

LEAVE A REPLY

Please enter your comment!
Please enter your name here