ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਮੁਹੱਲਾ ਮਲਕਾਣਾ ਤੋਂ ਸ਼ੋਭਾ ਯਾਤਰਾ 26 ਨੂੰ ਕੱਢੀ ਜਾਵੇਗੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮੁਹੱਲਾ ਮਲਕਾਣਾ ਵਿਖੇ 25 ਅਕਤੂਬਰ ਨੂੰ ਭਗਵਾਨ ਵਾਲਮੀਕਿ ਤੀਰਥ ਤੋਂ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਜਯੋਤੀ ਲਿਆਂਦੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੋਮਨਾਥ ਮਾਨ, ਪ੍ਰਧਾਨ ਸਾਹਿਲ ਭੱਟੀ, ਅਮਿਤ ਗਿੱਲ, ਲੱਕੀ ਭੱਟੀ, ਆਸ਼ੂ ਗਿੱਲ, ਸੌਰਵ ਸਹੋਤਾ, ਹਿਮਾਂਸ਼ੂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਤੋਂ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਜਯੋਤੀ ਨੂੰ 25 ਅਕਤੂਬਰ ਨੂੰ ਮੁਹੱਲਾ ਮਲਕਾਣਾ ਵਿਖੇ ਲਿਆਂਦਾ ਜਾਵੇਗਾ ਅਤੇ 26 ਅਕਤੂਬਰ ਨੂੰ ਮੁਹੱਲਾ ਮਲਕਾਣਾ ਤੋਂ ਪਵਿੱਤਰ ਜੋਤ ਦੀ ਵਿਸ਼ਾਲ ਸ਼ੋਭਾ ਯਾਤਰਾ ਦੁਪਿਹਰ 12 ਵਜੇ ਕੱਢੀ ਜਾਵੇਗੀ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਕੀਤਾ ਜਾਵੇਗਾ।

Advertisements

ਇਹ ਯਾਤਰਾ ਸੁੰਦਰ ਝਾਂਕੀ ਦੇ ਨਾਲ ਮੁਹੱਲਾ ਮਲਕਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਦਾ ਹੋਇਆ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 28 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਹਵਨ ਯਗ ਕੀਤਾ ਜਾਵੇਗਾ, ਜਿਸ ਉਪਰੰਤ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਮੁੱਖ ਸੇਵਾਦਾਰ ਸੋਮਨਾਥ ਮਾਨ, ਪ੍ਰਧਾਨ ਸਾਹਿਲ ਭੱਟੀ, ਅਮਿਤ ਗਿੱਲ, ਲੱਕੀ ਭੱਟੀ, ਆਸ਼ੂ ਗਿੱਲ, ਸੌਰਵ ਸਹੋਤਾ, ਹਿਮਾਂਸ਼ੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਫੈਲਿਆ ਹੋਇਆ ਹੈ ਕਿਉਂਕਿ ਉਹ ਸੰਸਕ੍ਰਿਤ ਸਲੋਕ ਦੇ ਪਹਿਲੇ ਰਚਨਹਾਰ ਹੋਣ ਦੇ ਨਾਲ-ਨਾਲ ਮੂਲ ਕਵੀ ਵੀ ਹਨ।

LEAVE A REPLY

Please enter your comment!
Please enter your name here