ਕਣਕ ਦੀ ਕਟਾਈ ਲਈ ਜਿਲਾ ਪ੍ਰਸਾਸਨ ਨੇ ਯੋਜਨਾਬੱਧ ਵਿਧੀ ਅਪਣਾਉਂਣ ਲਈ ਕੀਤੀ ਹਦਾਇਤ

ਪਠਾਨਕੋਟ (ਦ ਸਟੈਲਰ ਨਿਊਜ਼)। ਹਾੜੀ ਦੀ ਮੁੱਖ ਫਸਲ ਕਣਕ ਦੀ ਕਟਾਈ/ਗਹਾਈ ਕਰੀਬ 8-10 ਦਿਨਾਂ ਤੱਕ ਜ਼ਿਲੇ ਪਠਾਨਕੋਟ ਵਿੱਚ ਸ਼ੁਰੂ ਹੋਣ ਜਾ ਰਹੀਂ ਹੈ। ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਗੰਭੀਰ ਸਥਿਤੀ ਦੇਖਦਿਆ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਹੋਇਆ ਹੈ। ਕਣਕ ਦੀ ਕਟਾਈ ਅਤੇ ਮੰਡੀਆਂ ਵਿੱਚ ਕਣਕ ਦੀ ਖਰੀਦੋ ਫਰੋਖਤ ਕਰਨ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਜਿਲਾ ਪ੍ਰਸਾਸਨ ਵੱਲੋਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਵਿਭਾਗਾ ਦੇ ਜਿਲਾ ਅਧਿਕਾਰੀ ਹਾਜ਼ਰ ਹੋਏ।

Advertisements

ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਆਉਂਣ ਵਾਲੇ ਦਿਨਾਂ ਦੋਰਾਨ ਜਿਲੇ ਅੰਦਰ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਇਸ ਲਈ ਉਹਨਾਂ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਾਨਾ ਮੰਡੀਆਂ ਵਿੱਚ ਵਿਵਸਥਾ ਇਸ ਤਰਾਂ ਦੀ ਕੀਤੀ ਜਾਵੇ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਜਿਆਦਾ ਦੇਰ ਨਾ ਠਹਿਰਣਾ ਪਵੇ ਅਤੇ ਕੋਸ਼ਿਸ ਕੀਤੀ ਜਾਵੇ ਕਿ ਹਰੇਕ ਆਢਤੀਆਂ ਨਾਲ ਕੁਝ ਕਿਸਾਨਾਂ ਨੂੰ ਹੀ ਜੋੜਿਆ ਜਾਵੇ ਤਾਂ ਜੋ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਕਣਕ ਉਸੇ ਹੀ ਦਿਨ ਖਰੀਦ ਲਈ ਜਾਵੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਉਹਨਾਂ ਕਿਹਾ ਕਿ ਖੇਤੀ ਦਾ ਕੰਮ ਕਰਨ ਵਾਲੇ, ਖੇਤੀ ਮਸ਼ੀਨਾਂ ਦਾ ਕੰਮ ਕਰਨ ਵਾਲੇ ਓਪਰੇਟਰ/ਹੈਲਪਰ ਕਾਮਿਆ ਨੂੰ ਸਮਾਜਿਕ ਦੂਰੀ ਰੱਖਣ, ਆਪਣੇ ਮੂੰਹ ਨੂੰ ਮਾਸਕ ਜਾਂ ਸਾਫ ਕਪੜੇ ਨਾਲ ਢੱਕਣ, ਹੱਥ-ਬਾਵਾਂ ਬਾਰ-ਬਾਰ ਸਾਬਣ ਨਾਲ ਧੋਣ ਅਤੇ ਸੈਨੀਟਾਈਜ਼ਰ ਅਤੇ ਇਕ ਪਿੱਠੂ ਸਪਰੇਅ ਪੰਪ ਨਾਲ ਮਸ਼ੀਨ ਸਮੇਤ ਆਪਣੇ ਸ਼ਰੀਰ ਤੇ ਸਪਰੇਅ ਕਰਨ ਲਈ ਖਾਸ ਹਦਾਇਤਾਂ ਕੀਤੀਆਂ ਗਈਆਂ ਹਨ।

ਇਸੇ ਸਬੰਧੀ ਕੰਬਾਇਨ/ਸਟਰਾਅ ਰੀਪਰ ਮਾਲਕ/ਓਪਰੇਟਰਾਂ ਨੂੰ ਲੋੜੀਂਦਾ ਸੈਨੀਟਾਈਜ਼ਰ ਨਾਲ ਰੱਖਣਾ ਜਰੂਰੀ ਹੋਵੇਗਾ। ਬਾਹਰਲੇ ਸੂਬੇ ਤੋਂ ਵਾਪਿਸ ਆਈਆਂ ਕੰਬਾਇਨਾਂ ਨੂੰ ਵੀ ਜ਼ਿਲੇ ਅੰਦਰ ਪਿੰਡਾਂ ਵਿੱਚ ਕਣਕ ਦੀ ਕਟਾਈ ਕਰਨ ਸਮੇਂ ਸੈਨੇਟਾਈਜ਼ ਕਰਨ ਦੀਆਂ ਹਦਾਇਤਾਂ ਦਿੱਤੀਆ। ਉਹਨਾਂ ਕਿਹਾ ਕਿ ਸੁਰੱਖਿਆ ਰੱਖਣਾ ਬਹੁਤ ਜਰੂਰੀ ਹੈ ਤਾਂ ਜੋ ਖੇਤਾਂ ਵਿੱਚ ਕੰਮ ਕਰਨ ਵਾਲੇ ਚਾਲਕਾ/ਕਾਮਿਆ ਨੂੰ ਸੁਰੱਖਿਅਤ ਕੀਤਾ ਜਾ ਸਕੇ।

LEAVE A REPLY

Please enter your comment!
Please enter your name here