ਪੰਜਾਬ ਦੀ ਧੀ ਕੈਨੇਡਾ ਵਿੱਚ ਬਣੀ ਪੁਲਸ ਅਫਸਰ, ਵਧਾਇਆਂ ਪੰਜਾਬੀਆ ਦਾ ਮਾਣ

ਰਾਏਕੋਟ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰਾਏਕੋਟ ਦੇ ਇਲਾਕੇ ਦੀ ਇੱਕ ਲੜਕੀ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੁਲਸ ਵਿਭਾਗ ਕ੍ਰਾਈਮ ਬ੍ਰਾਂਚ ਵਿੱਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕਰ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਤੋ ਪੁਲਸ ਅਧਿਕਾਰੀ ਵਜੋ ਚਾਰਜ ਸੰਭਾਲੇਗੀ।

Advertisements

ਸਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ 2016 ਵਿੱਚ ਪੜ੍ਹਾਈ ਲਈ ਕੈਨੇਡਾ ਗਈ ਹੋਈ ਸੀ। ਜਿੱਥੇ ਉਸਨੇ ਪੜ੍ਹਾਈ ਕਰਨ ਦੇ ਨਾਲ ਹੀ ਸਰੀ ਸ਼ਹਿਰ ਵਿੱਚ ਪੁਲਸ ਵਿਭਾਗ ਕ੍ਰਾਈਮ ਬ੍ਰਾਂਚ ਵਿੱਚ ਫੈਡਰਲ ਪੀਸ ਅਧਿਕਾਰੀ ਵਜੋ ਨੌਕਰੀ ਹਾਸਲ ਕੀਤੀ ਹੈ।ਸਮਨਦੀਪ ਦੀ ਇਸ ਸ਼ਾਨਦਾਰ ਕਾਮਯਾਬੀ ਤੇ ਉਸਦੇ ਪਰਿਵਾਰਕ ਮੈਬਰ ਅਤੇ ਪਿੰਡ ਨਿਵਾਸੀ ਮਾਣ ਮਹਿਸੂਸ ਕਰ ਰਹੇ ਹਨ।

LEAVE A REPLY

Please enter your comment!
Please enter your name here