ਸੀ.ਈ.ਈ. ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਜਾਂ 11 ਪੰਜਾਬ ਬਟਾਲੀਅਨ ਐੱਨ.ਸੀ.ਸੀ. ਰਣੀਕੇ ਤੋਂ ਲਈ ਜਾ ਸਕਦੀ ਹੈ ਮੁਫ਼ਤ ਕੋਚਿੰਗ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਆਰਮੀ ਭਰਤੀ ਬੋਰਡ, ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਸੂਚਿਤ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜਿਨ੍ਹਾਂ ਨੌਜਵਾਨਾਂ ਨੇ ਸਾਲ 2024 ਦੇ ਲਈ ਅਗਨੀਪੱਥ ਯੋਜਨਾ ਦੇ ਤਹਿਤ ਭਾਰਤੀ ਫ਼ੌਜ ਵਿੱਚ ਭਰਤੀ ਲਈ ਆਵੇਦਨ ਪੱਤਰ ਭਰੇ ਹਨ, ਉਹ ਉਮੀਦਵਾਰ ਆਨਲਾਈਨ ਪ੍ਰੀਖਿਆ (ਸੀ.ਈ.ਈ.) ਦੇ ਲਈ ਮੁਫ਼ਤ ਕੋਚਿੰਗ ਦੀ ਸੁਵਿਧਾ ਦਾ ਲਾਭ ਡੇਰਾ ਬਾਬਾ ਨਾਨਕ ਸਥਿਤ ਸੀ-ਪਾਈਟ ਕੇਂਦਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਣੀਕੇ ਵਿਖੇ ਸਥਿਤ 11 ਪੰਜਾਬ ਬਟਾਲੀਅਨ ਐੱਨ.ਸੀ.ਸੀ. ਤੋਂ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰੀਖਿਆ (ਸੀ.ਈ.ਈ.) 22 ਅਪ੍ਰੈਲ 2024 ਨੂੰ ਹੋਵੇਗੀ। 

Advertisements

LEAVE A REPLY

Please enter your comment!
Please enter your name here