ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ- 4 ਕਰੋੜ 8 ਲੱਖ ਰੁਪਏ ਦੀ ਜਾਇਦਾਦ ਜ਼ਬਤ: ਡਾ ਸਿਮਰਤ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਪੰਜਾਬ ਅੰਦਰ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਵੱਡੇ ਤਸਕਰਾਂ ਨੂੰ ਕਾਬੂ ਕਰਨ ਦੀ ਕਵਾਇਤ ਸ਼ੁਰੂ ਕੀਤੀ ਹੈ, ਉੱਥੇ ਹੀ ਨਸ਼ਾ ਤਸਕਰੀ ਦੇ ਪੈਸਿਆਂ ਨਾਲ, ਨਸ਼ਾ ਤਸਕਰਾਂ ਵੱਲੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਚਕਾਚੌਦ ਖ਼ਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਸਥਾਨਕ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆ ਕਰੀਬ 04 ਕਰੋੜ 08 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ । ਇਸ ਗੱਲ ਦੀ ਜਾਣਕਾਰੀ ਐਸ.ਐਸ.ਪੀ. ਮਾਲੇਰਕੋਟਲਾ ਡਾ. ਸਿਮਰਤ ਕੌਰ ਨੇ ਦਿੱਤੀ । ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਪੁਲਿਸ ਨੇ ਨਜਾਇਜ਼ ਕਮਾਈ ਨਾਲ ਖ਼ਰੀਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਫਰੀਜ਼ ਕਰਾਰ ਕਰਕੇ ਨਸ਼ਾ ਤਸਕਰੀ ਦੀ ਆਰਥਿਕ ਰੀੜ੍ਹ ਨੂੰ ਤੋੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ।

Advertisements

ਉਨ੍ਹਾਂ ਹੋਰ ਦੱਸਿਆ ਕਿ ਐਸ.ਪੀ (ਇਨਵੈਸਟੀਗੇਸਨ) ਸ੍ਰੀ ਵੈਭਵ ਸਹਿਗਲ ,ਡੀ.ਐਸ.ਪੀ. ਮਾਲੇਰਕੋਟਲਾ ਗੁਰਦੇਵ ਸਿੰਘ ਅਤੇ ਪੁਲਿਸ ਥਾਣਾ ਸਿਟੀ-1 ਮਾਲੇਰਕੋਟਲਾ ਦੀ ਟੀਮ  (ਐਫ.ਆਈ.ਆਰ ਨੰਬਰ 58/23 ਪੀ.ਐਸ.ਸਿਟੀ-1 ਮਾਲੇਰਕੋਟਲਾ) ਵੱਲੋਂ ਅਕਾਸ਼ਦੀਪ ਸਿੰਗਲਾ ਅਤੇ ਯੋਗੇਸ਼ ਬਾਂਸਲ ਨਾਮਕ 02 ਮੁਲਜ਼ਮਾਂ ਵੱਲੋਂ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਇਕੱਠੀ ਕੀਤੀ ਗਈ ਨਜਾਇਜ਼ ਜਾਇਦਾਦ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਪੂਰੀ ਜਾਂਚ ਤੋਂ ਬਾਅਦ 4 ਕਰੋੜ 8 ਲੱਖ 37 ਹਜ਼ਾਰ ਰੁਪਏ (4,08,37,000 ਰੁਪਏ) ਦੀ ਨਾਜਾਇਜ਼ ਜਾਇਦਾਦ ਨੂੰ ਫਰੀਜ਼ ਕਰਨ ਲਈ ਇੱਕ ਫੂਲ-ਪਰੂਫ ਕੇਸ ਤਿਆਰ ਕੀਤਾ ਗਿਆ ਅਤੇ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਭੇਜਿਆ ਗਿਆ। ਇਸ ਕੇਸ ਨੂੰ ਸਮਰੱਥ ਅਥਾਰਟੀ ਨਵੀਂ ਦਿੱਲੀ ਨੇ ਮਨਜ਼ੂਰੀ ਦੇ ਦਿੱਤੀ ਹੈ ਇਸ ਤਰ੍ਹਾਂ ਨਸ਼ਾ ਤਸਕਰੀ ਦੇ ਖਤਰੇ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਫਰੀਜ਼ ਕੀਤੀਆਂ ਜਾਇਦਾਦਾਂ ਦੀ ਸੂਚੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪੌਸ਼ ਖੇਤਰਾਂ ਵਿੱਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੇ ਨਾਲ-ਨਾਲ ਚਾਰ ਪਹੀਆ ਵਾਹਨਾਂ ਵਰਗੀ ਚੱਲ ਜਾਇਦਾਦ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਹੋਰ ਐਫਆਈਆਰ ਵਿੱਚ 03 ਹੋਰ ਮੁਲਜ਼ਮਾਂ ਦੀ 2 ਕਰੋੜ 83 ਲੱਖ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕਰਨ ਲਈ ਸਮਰੱਥ ਅਥਾਰਟੀ ਨਵੀਂ ਦਿੱਲੀ ਨੂੰ ਇੱਕ ਹੋਰ ਕੇਸ ਭੇਜਿਆ ਗਿਆ ਹੈ।  ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ, ਜ਼ਿਲ੍ਹੇ ਵਿੱਚ ਵੱਖ-ਵੱਖ ਵਪਾਰਕ ਮਾਤਰਾ ਦੇ ਕੇਸਾਂ ਵਿੱਚ 68-ਐਫ ਐਨਡੀਪੀਐਸ ਐਕਟ ਅਧੀਨ 11 ਹੋਰ ਕੇਸ ਤਿਆਰ ਕੀਤੇ ਜਾ ਰਹੇ ਹਨ ਅਤੇ  ਇਨ੍ਹਾਂ ਹੋਰ ਕੇਸਾਂ ਦੀਆਂ ਉਪਚਾਰਿਕਤਾਵਾਂ ਮੁਕੰਮਲ ਹੋਣ ਉਪਰੰਤ ਪ੍ਰਵਾਨਗੀ ਲਈ ਸਮਰੱਥ ਅਧਿਕਾਰੀ ਨੂੰ ਭੇਜੇ ਜਾਣਗੇ।

LEAVE A REPLY

Please enter your comment!
Please enter your name here