ਸ਼ਾਨੇ ਦੁਆਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਵੱਲੋ ਮੇਲਾ ਤੀਆਂ ਦਾ ਆਯੋਜਨ

ਹਰਿਆਣਾ (ਦ ਸਟੈਲਰ ਨਿਊਜ਼), ਪ੍ਰੀਤੀ ਪਰਾਸ਼ਰ। ਸ਼ਾਨੇ ਦੁਆਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਦੀਆਂ ਬਿਊਟੀਸ਼ਨ, ਕੰਪਿਊਟਰ, ਸਲਾਈ ਕਟਾਈ , ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਮੇਲਾ ਤੀਆਂ ਦਾ’ ਆਯੋਜਨ ਕੀਤਾ ਗਿਆ । ਇਸ ਮੌਕੇ ਲੜਕੀਆਂ ਨੇ ਰਵਾਇਤੀ ਢੰਗ ਦੇ ਨਾਲ ਸੱਭਿਆਚਾਰ ਪ੍ਰੋਗਰਾਮ ਲੋਕ ਗੀਤ , ਵਾਰਾਂ, ਬੋਲੀਆਂ ਅਤੇ ਭੰਗੜਾ ਗਿੱਧਾ ਪੇਸ਼ ਕੀਤਾ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਕੌਰ ਦੁਸਾਂਝ ਨੇ ਕਿਹਾ ਕਿ ਤੀਆਂ ਦਾ ਤਿਓਹਾਰ ਮਨਾਉਣ ਦੇ ਨਾਲ ਆਪਸੀ ਸਾਂਝ ਵਿੱਚ ਵੀ ਵਾਧਾ ਹੁੰਦਾ ਹੈ। ਲੜਕੀਆਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਪ੍ਰੇਰਨਾ ਮਿਲਦੀ ਹੈ ਉੱਥੇ ਉਨ੍ਹਾਂ ਦਾ ਮਨੋਬਲ ਵੀ ਉੱਚਾ ਹੁੰਦਾ ਹੈ।

Advertisements

ਜਿੱਥੇ ਲੜਕੀਆਂ ਨੂੰ ਹੱਥੀ ਕੰਮ ਕਰਨ ਲਈ ਇੰਸੀਚਿਊਟ ਪ੍ਰੇਰਿਤ ਕਰਦਾ ਹੈ ਉੱਥੇ ਨਾਲ ਨਾਲ ਸੱਭਿਆਚਾਰ ਨਾਲ ਵੀ ਜੋੜਦਾ ਹੈ। ਇਸ ਮੌਕੇ ਤੇ ਸਰਨਜੀਤ ਕੌਰ ,ਲੱਖਵਿੰਦਰ ਕੌਰ, ਨਿਕਿਤਾ, ਨੇਹਾ ਦੇਵੀ, ਮੋਨਿਕਾ ਭੱਟੀ, ਬਬਲੀ, ਨਵਜੋਤ ਕੌਰ, ਮੁਸਕਾਨ ਸੈਣੀ, ਵਿਸ਼ਵਪ੍ਰੀਤ ਕੋਰ, ਰਵੀਨਾ, ਰੇਨੂੰ, ਪ੍ਰਵੀਨ ਸੋਤਲਾ, ਕਾਜਲ, ਅਮਰਜੀਤ ਕੌਰ, ਰੇਨੂੰ ਬਾਲਾ, ਅਰਮਿੰਦਰ ਕੌਰ, ਜਸਦੀਪ ਕੌਰ, ਅਮਨਦੀਪ ਕੌਰ ਸਮੇਤ ਭਾਰੀ ਗਿਣਤੀ ਵਿੱਚ ਲੜਕੀਆਂ ਮੌਜੂਦ ਸਨ।

LEAVE A REPLY

Please enter your comment!
Please enter your name here