ਫਿਰੋਜ਼ਪੁਰ ਵਿੱਚ ਪਰਿਵਾਰ ਅਤੇ ਦੁਕਾਨਦਾਰ ਵਿੱਚ ਹੋਇਆ ਝਗੜਾ, ਗੋਲੀਬਾਰੀ ਦੌਰਾਨ 2 ਜ਼ਖਮੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਿਰੋਜ਼ਪੁਰ ਵਿੱਚ ਬੀਤੀ ਰਾਤ ਆਈਸਕ੍ਰੀਮ ਖਾਣ ਆਏ ਇੱਕ ਪਰਿਵਾਰ ਅਤੇ ਦੁਕਾਨਦਾਰ ਵਿਚਕਾਰ ਝਗੜਾ ਹੋ ਗਿਆ ਝਗੜਾ ਇਹਨਾਂ ਵੱਧ ਗਿਆ ਕਿ ਗੋਲੀਬਾਰੀ ਹੋ ਗਈ ਜਿਸ ਵਿੱਚ ਇੱਕ ਔਰਤ ਜ਼ਖਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇੱਕ ਪਰਿਵਾਰ ਆਈਸਕ੍ਰੀਮ ਖਾਣ ਲਈ ਗਏ ਜਿੱਥੇ ਆਰਡਰ ਦੇਰ ਨਾਲ ਆਉਣ ਕਾਰਨ ਗਾਹਕ ਅਤੇ ਦੁਕਾਨਦਾਰ ਵਿੱਚ ਝਗੜਾ ਹੋ ਗਿਆ।

Advertisements

ਇਸ ਗੱਲ ਨੂੰ ਲੈ ਕੇ ਝਗੜਾ ਇਹਨਾਂ ਵੱਧ ਗਿਆ ਕਿ ਦੋਵਾਂ ਵੱਲ ਤੋ ਗੋਲੀਆਂ ਚੱਲਣ ਲੱਗ ਗਈਆ ਅਤੇ ਇੱਕ ਔਰਤ ਤੇ ਆਈਸਕ੍ਰੀਮ ਵੇਚਣ ਵਾਲਾ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਸ ਵਿੱਚ ਆਈਸਕ੍ਰੀਮ ਵੇਚਣ ਵਾਲੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਲੁਧਿਆਣੇ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here