ਵਾਰਡ ਨੰ 42 ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦੀ ਮੇਅਰ ਸਿਵ ਸੂਦ ਨੇ ਕੀਤੀ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਵਾਰਡ ਨੰ: 42 ਦੇ ਮੁਹੱਲਾ ਕਮਾਲਪੁਰ ਦੀਆਂ ਵੱਖ-ਵੱਖ ਗਲੀਆਂ ਵਿੱਚ 15.85 ਲੱਖ ਰੁਪਏ ਦੀ ਲਾਗਤ ਨਾਲ  ਲਗਾਈਆਂ ਜਾ ਰਹੀਆਂ ਇੰਟਰਲਾਕਿੰਗ ਟਾਇਲਾਂ ਦੇ ਕੰਮ ਦੀ ਮੇਅਰ ਸਿ.ਵ ਸੂਦ ਨੇ ਅਚਨਚੇਤ ਚੈਕਿੰਗ ਕੀਤੀ। ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਸਾਬਕਾ ਕੌਂਸਲਰ ਕਰਮਵੀਰ ਬਾਲੀ ਅਤੇ ਜੇ.ਈ. ਪਵਨ ਭੱਟੀ ਵੀ ਇਸ ਮੋਕੇ ਤੇ ਉਹਨਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਨੇ ਗਲੀਆਂ ਵਿੱਚ ਲਗਾਈਆਂ ਜਾ ਰਹੀਆਂ ਇੰਟਰਲਾੱਕਿੰਗ ਟਾਇਲਾਂ ਦੀ ਕੂਆਲਟੀ ਵੀ ਚੈੱਕ ਕੀਤੀ।  ਉਹਨਾਂ ਦੱਸਿਆ ਕਿ ਇੰਟਰਲਾਕਿੰਗ ਟਾਇਲਾਂ ਵਿੱਚ ਕੁਆਲਟੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਮੁੱਹਲਾ ਵਾਸੀਆਂ ਦੀ ਮੰਗ ਤੇ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਸਮੇਂ ਸਿਰ ਮੁਕੱਮਲ ਕੀਤਾ ਜਾਵੇਗਾ।

Advertisements

ਇਸ ਮੌਕੇ ਤੇ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੇ ਦੱਸਿਆ ਕਿ ਵਾਰਡ ਨੰ: 42 ਵਿੱਚ 1 ਨਵੇਂ ਟਿਊਬਵੈਲ ਤੋਂ ਇਲਾਵਾ 2 ਕਰੋੜ ਰੁਪਏ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਬਾਕੀ ਰਹਿੰਦੇ ਵਿਕਾਸ ਕੰਮਾਂ ਨੂੰ ਵੀ ਜਲਦ ਹੀ ਮੁਕੰਮਲ ਕੀਤਾ ਜਾਵੇਗ। ਇਸ ਮੌਕੇ ਤੇ ਵਿਨੋਦ ਮਲਹੋਤਰਾ, ਨੰਦ ਲਾਲ, ਮਲਕੀਅਤ ਸਿੰਘ, ਅਸ਼ੋਕ ਸ਼ਰਮਾ, ਰਾਜੂ ਸਿੰਘ, ਕੁੰਦਨ ਸਿੰਘ ਸੋਡੀ, ਸੁਮਿਤ ਉਹਰੀ, ਚਮਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ, ਸੁਰਤੀ ਸਿੰਘ, ਹੁਸ਼ਿਆਰ ਸਿੰਘ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਇਸ ਮੌਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here