ਟਰਾਂਸਫਾਰਮਰਾਂ ਚੋਂ ਤੇਲ ਚੋਰੀ ਕਰਨ ਵਾਲੇ ਚੋਰਾਂ ਤੋਂ ਸੁਚੇਤ ਰਹਿਣ ਖਪਤਕਾਰ

ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਇੰਦਰਜੀਤ ਹੀਰਾ। ਮਰਨਾਇਆਂ ਖੁਰਦ (ਅੱਤੋਵਾਲ) ਉਪਮੰਡਲ ਹੁਸਿਆਰਪੁਰ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਜਕਲ ਟਰਾਂਸਫਾਰਮਰਾਂ ਚੋਂ ਤੇਲ ਚੋਰੀ ਹੋਣ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਦੀਆਂ ਜਾ ਰਹੀਆਂ ਹਨ। ਜਿਆਦਾਤਰ ਚੋਰਾਂ ਵਲੋਂ ਸੜਕ ਕੰਢੇ ਲੱਗੇ ਟਰਾਂਸਫਾਰਮਰਾਂ ਚੋਂ ਤੇਲ ਚੋਰੀ ਕੀਤਾ ਜਾ ਰਿਹਾ ਹੈ।

Advertisements

ਉਹਨਾਂ ਖਪਤਕਾਰਾਂ ਨੂੰ ਬੇਨਤੀ ਹੈ ਕਿ ਆਪਣੇ-ਆਪਣੇ ਟਰਾਂਸਫਾਰਮਰਾਂ ਦਾ ਧਿਆਨ ਰੱਖਿਆ ਜਾਵੇ। ਜੇਕਰ ਕੋਈ ਸ਼ਖਸ ਸ਼ੱਕੀ ਲੱਗਦਾ ਹੈ ਉਸ ਬਾਰੇ ਪੁਲਸ ਪ੍ਰਸ਼ਾਸਨ ਨੂੰ ਦੱਸਿਆ ਜਾਵੇ। ਇਹਨਾਂ ਹੋ ਰਹੀਆਂ ਚੋਰੀਆਂ ਤੋਂ ਸਭ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਚੋਕੰਨੇ ਰਹਿਣ ਲਈ ਆਪਣੇ-ਆਪਣੇ ਪਿੰਡਾਂ ਚ ਮੰਦਿਰਾਂ/ਗੁਰੂਦੁਆਰਿਆਂ ਤੋਂ ਸਵੇਰੇ ਸ਼ਾਮ ਅਨਾਊਂਸਮੈਂਟਾਂ ਕਰਵਾਈਆਂ  ਜਾਣ ।

LEAVE A REPLY

Please enter your comment!
Please enter your name here