ਬੀਮੇ ਦੇ ਅਧਾਰ ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ 3 ਸ਼ਾਤਰ ਗ੍ਰਿਫਤਾਰ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਾਈਬਰ ਕਾ੍ਰਈਮ ਬ੍ਰਾਂਚ ਨੇ ਬੀਮਾ ਪਾਲਿਸੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਤਿੰਨ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਜਤਿੰਦਰ ਕੁਮਾਰ ਅਤੇ ਪ੍ਰਦੀਪ ਵਾਸੀ ਦਿੱਲੀ ਦੇਵੇਂਦਰ ਤਿਆਗੀ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ 71 ਲੱਖ ਦੀ ਠੱਗੀ ਮਾਰੀ ਹੈ, ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨਾਲ 71 ਲੱਖ ਦੀ ਠੱਗੀ ਹੋਈ ਹੈ, ਉਸਨੇ ਜਾਣਕਾਰੀ ਦਿੱਤੀ ਕਿ ਉਹ ਪਹਿਲਾਂ ਲੋਕਾਂ ਤੋਂ ਬੀਮਾ ਕਰਵਾਉਦੇ ਸਨ ਅਤੇ ਬਾਅਦ ਵਿੱਚ ਬੀਮੇ ਦੇ ਅਧਾਰ ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਹਨ ਅਤੇ ਇਸ ਸ਼ਿਕਾਇਤ ਤੋਂ ਬਾਅਦ ਗੁਰੂਗ੍ਰਾਮ ਦੀ ਸਾਈਬਰ ਬ੍ਰਾਂਚ ਨੇ ਇੱਕ ਟੀਮ ਬਣਾਈ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਤਿੰਦਰ ਅਤੇ ਪ੍ਰਦੀਪ iਖ਼ਲਾਫ ਮਹਾਰਾਸ਼ਟਰ, ਦੇਹਰਾਦੂਨ ਅਤੇ ਛੱਤੀਸਗੜ੍ਹ ਵਿੱਚ ਕੁੱਲ 6 ਕੇਸ ਦਰਜ ਹਨ ਅਤੇ ਦੇਵੇਦਰ ਤਿਆਗੀ ਖ਼ਲਾਫ਼ ਛੱਤੀਸਗੜ੍ਹ ਵਿੱਚ ਇੱਕ ਕੇਸ ਦਰਜ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹਨਾਂ ਦੋਸ਼ੀਆ ਨੇ ਕਰੀਬ 100 ਲੋਕਾਂ ਦਾ ਬੀਮਾਂ ਕਰਵਾਇਆ ਅਤੇ ਕਰਜ਼ੇ ਦਾ ਲਾਲਚ ਦੇ ਕੇ ਠੱਗੀ ਮਾਰੀ ਹੈ।

LEAVE A REPLY

Please enter your comment!
Please enter your name here