ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਬਾਹਰੋਂ ਨਾ ਮਾਲੂਮ ਵਿਅਕਤੀ ਦੀ ਲਾਸ਼ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਗੁਰਜੀਤ ਸੋਨੂੰ/ਇੰਦਰਜੀਤ ਸਿੰਘ ਹੀਰਾ: ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਕਰੀਬ 50 ਸਾਲਾਂ, ਕੱਦ 5 ਫੁੱਟ 6 ਇੰਚ, ਰੰਗ ਕਣਕ ਬੰਨਾ, ਧਾਰੀਦਾਰ ਲਾਲ ਕਮੀਜ਼ ਬਣ ਨੀਲੇ ਰੰਗ ਦਾ ਪਜਾਮਾ ਪਹਿਨੀਆ ਹੋਏ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਹਰ ਚਾਹ ਵਾਲੀ ਰੇਹੜੀ ਪਾਸ ਮੰਗਤਾ ਟਾਇਪ ਆਦਮੀ ਘੁੰਮਦਾ ਰਹਿੰਦਾ ਸੀ ਜੋ ਸਿਵਲ ਹਸਪਤਾਲ ਕੰਧ ਲਾਗੇ ਲੰਮਾ ਪਿਆ ਸੀ ਜਿਸ ਨੂੰ ਹਲਾ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

Advertisements

ਉਸ ਨਾ ਮਾਲੂਮ ਵਿਅਕਤੀ ਦੀ ਮੌਤ ਗਰਮੀ ਲੱਗਣ ਕਰਕੇ ਜਾਂ ਹਾਰਟ ਅਟੈਕ ਆਉਣ ਕਰਕੇ ਹੋਈ ਜਾਪਦੀ ਹੈ। ਜਿਸ ਦੀ ਸ਼ਨਾਖਤ ਕਰਵਾਉਣ ਵਾਸਤੇ ਰਾਹਗੀਰਾਂ ਨੂੰ ਲਾਸ਼ ਦਿਖਾਈ ਗਈ ਪਰ ਇਸ ਦੀ ਕੋਈ ਪਛਾਣ ਨਹੀਂ ਹੋ ਸਕੀ। ਜਿਸ ਤੇ ਸ਼ਿਵ ਪੁੱਤਰ ਸ਼ਕਲ ਯਾਦਵ ਵਾਸੀ ਮੁਹੱਲਾ ਤੁਲਸੀ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਧਾਰਾ 174 ਦੇ ਤਹਿਤ ਏ.ਐਸ.ਆਈ ਸ਼ਮਸ਼ੇਰ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਗਈ ਅਤੇ ਲਾਸ਼ ਦੀ ਸ਼ਨਾਖਤ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਹੁਸਿਆਰਪੁਰ ਵਿੱਚ ਬਣੇ ਮੌਰਚਰੀ ਵਿੱਚ 72 ਘੰਟੇ ਰਖਵਾਇਆ ਗਿਆ ਹੈ।

LEAVE A REPLY

Please enter your comment!
Please enter your name here