Thursday, October 22, 2026
Home National ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆ ਦੀ ਨਿਲਾਮੀ ਦੀ ਤਾਰੀਕ 15 ਨਵੰਬਰ...

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੋਹਫਿਆ ਦੀ ਨਿਲਾਮੀ ਦੀ ਤਾਰੀਕ 15 ਨਵੰਬਰ ਤੱਕ ਵਧਾਈ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫਿਆ ਦੀ ਨਿਲਾਮੀ ਹੋਣ ਦੀਆ ਖਬਰਾ ਲਗਾਤਾਰ ਚਰਚਾਵਾਂ ਵਿੱਚ ਹਨ, ਜਿਸਦੇ ਲਈ ਸਰਕਾਰ ਨੇ ਤੋਹਫਿਆ ਦੀ ਨਿਲਾਮੀ ਦੀ ਤਾਰੀਕ ਵਧਾ ਦਿੱਤੀ ਹੈ ਅਤੇ ਇਸਨੂੰ 15 ਨਵੰਬਰ ਤੱਕ ਵਧਾਉਣ ਦੀ ਸੂਚਨਾ ਦਿੱਤੀ ਗਈ ਹੈ ਅਤੇ 2 ਅਕਤੂਬਰ ਤੋ ਇਹ ਬੋਲੀ ਸ਼ੁਰੂ ਹੋ ਚੁੱਕੀ ਹੈ। ਇਸ ਬੋਲੀ ਵਿੱਚ ਵੱਧ ਤੋ ਵੱਧ ਲੋਕ ਹਿੱਸਾ ਲੈ ਸਕਦੇ ਹਨ। ਪਰ ਇਹਨਾਂ ਤੋਹਫਿਆ ਨੂੰ ਖਰੀਦਣ ਲਈ ਬਹੁਤ ਜ਼ਿਆਦਾ ਕੀਮਤ ਲਗਾਈ ਗਈ ਹੈ। ਬਨਾਰਸ ਘਾਟ ਦੀ ਪੇਂਟਿੰਗ ਦੀ ਕੀਮਤ 74,50,000 ਰੁਪਏ ਰੱਖੀ ਗਈ ਹੈ ਅਤੇ ਬਨਾਰਸ ਘਾਟ ਦੀ ਪੇਂਟਿੰਗ ਦੀ ਬੇਸ ਕੀਮਤ ਸਭ ਤੋਂ ਵੱਧ 64,80,000 ਰੁਪਏ ਹੈ। ਤੀਸਰਾ ਤੋਹਫ਼ਾ ਹੈ ਜੋ ਖਾਸ ਹੈ।

Advertisements

ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਭਾਵਨਾ ਪਟੇਲ ਦੀ ਆਟੋਗ੍ਰਾਫ ਵਾਲੀ ਟੀ-ਸ਼ਰਟ ਦੀ ਸ਼ੁਰੂਆਤੀ ਕੀਮਤ 5,40,000 ਰੁਪਏ ਹੈ, ਜਦੋਂ ਕਿ ਲੋਕ ਈ-ਨਿਲਾਮੀ ਵਿੱਚ 31,00,000 ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹਨ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦਾ ਮਾਡਲ ਵੀ ਈ-ਨਿਲਾਮੀ ਲਈ ਹੈ, ਜਿਸ ਦੀ ਮੂਲ ਕੀਮਤ 13,500 ਰੁਪਏ ਹੈ ਜਦੋਂਕਿ ਬੋਲੀ 14,11,200 ਰੁਪਏ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਮਿਲਿਆ ਤੋਹਫਾ ਰਾਮ ਦਰਬਾਰ ਦੀ ਮੂਰਤੀ ਦੀ ਬੇਸ ਕੀਮਤ ਭਾਵੇਂ ਘੱਟ ਹੋਵੇ ਪਰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਸਦੀ ਮੂਲ ਕੀਮਤ 55,100 ਰੁਪਏ ਹੈ ਜਿਸ ਲਈ 2,32,000 ਰੁਪਏ ਤੱਕ ਦੀ ਬੋਲੀ ਲਗਾਈ ਗਈ ਹੈ।

LEAVE A REPLY

Please enter your comment!
Please enter your name here