ਗਾਜ਼ਾ ਤੇ ਇਜ਼ਰਾਈਲ ਹਮਲੇ ਵਿੱਚ 195 ਫਲਸਤੀਨੀਆਂ ਦੀ ਗਈ ਜਾਨ

ਇਜ਼ਰਾਈਲ (ਦ ਸਟੈਲਰ ਨਿਊਜ਼), ਪਲਕ। ਇਜ਼ਰਾਈਲ-ਹਮਾਸ ਵਿਚਕਾਰ ਜੰਗ ਕਾਰਨ ਕਈ ਲੋਕਾਂ ਦੀ ਜਾਨ ਚੱਲੀ ਗਈ। ਗਾਜ਼ਾ ਦੇ ਸ਼ਰਨਾਰਥੀ ਕੈਂਪ ਤੇ ਇਜ਼ਰਾਈਲ ਹਮਲੇ ਵਿਚ 195 ਫਲਸਤੀਨੀਆਂ ਅਤੇ ਹਮਾਸ ਦੇ 2 ਕਮਾਂਡਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਮਾਸ ਵੱਲੋਂ ਇਜ਼ਰਾਈਲ ਹਮਲੇ ਵਿੱਚ ਫਲਸਤੀਨੀਆਂ ਦੀ ਮੌਤ ਹੋਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਅਧਿਕਾਰੀਆਂ ਨੇ ਇਸ ਨੂੰ ਯੁੱਧ ਅਪਰਾਧ ਕਰਾਰ ਦਿੱਤਾ ਹੈ। ਗਾਜ਼ਾ ਦੇ ਸਰਹੱਦ ਅਧਿਕਾਰੀਆਂ ਨੇ ਕਿਹਾ ਕਿ ਬਾਰਡਰ ਵੀਰਵਾਰ ਤੋਂ ਮੁੱੜ੍ਹ ਖੋਲਿਆਂ ਜਾਵੇਗਾ, ਤਾਂਕਿ ਵਿਦੇਸ਼ੀ ਬਾਹਰ ਨਿਕਲ ਸਕਣ। ਇਕ ਸੂਤਰ ਨੇ ਕਿਹਾ ਕਿ ਲਗਭਗ 7500 ਵਿਦੇਸੀ ਪਾਸਪੋਸਟ ਧਾਰਕ ਕਰੀਬ ਦੋ ਹਫ਼ਤਿਆਂ ਵਿੱਚ ਗਾਜ਼ਾ ਛੱਡ ਦੇਣਗੇ।

Advertisements

LEAVE A REPLY

Please enter your comment!
Please enter your name here