ਗੋਰਖਪੁਰ ਵਿੱਚ ਤੇਜ਼ ਰਫਤਾਰ ਟਰੱਕ ਨੇ ਖੜ੍ਹੀ ਬੱਸ ਵਿੱਚ ਮਾਰੀ ਟੱਕਰ, 6 ਦੀ ਮੌਤ, 27 ਜ਼ਖਮੀ

ਗੋਰਖਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੋਰਖਪੁਰ ਕੁਸ਼ੀਨਗਰ ਹਾਈਵੇਅ ਤੇ ਜਗਦੀਸ਼ਪੁਰ ਕੋਲ ਬੀਤੀ ਰਾਤ ਤੇਜ਼ ਰਫਤਾਰ ਟਰੱਕ ਨੇ ਖੜੀ ਬੱਸ ਵਿੱਚ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਰਖਪੁਰ ਤੋਂ ਇੱਕ ਬੱਸ ਸਵਾਰੀਆਂ ਨੂੰ ਲੈ ਕੇ ਪੜਰੌਣਾ ਜਾ ਰਹੀ ਸੀ, ਤਾਂ ਜਗਦੀਸ਼ਪੁਰ ਦੇ ਮੱਲਪੁਰ ਕੋਲ ਬੱਸ ਦਾ ਪਹੀਆਂ ਪੰਕਚਰ ਹੋ ਗਿਆ, ਕੰਡਕਟਰ ਨੇ ਬੱਸ ਨੂੰ ਸੜਕ ਤੇ ਖੜ੍ਹੀ ਕਰਕੇ ਦੂਜੀ ਬੱਸ ਮੰਗਵਾਈ ਸੀ।

Advertisements

ਜਦੋ ਬੱਸ ਗੋਰਖਪੁਰ ਤੋਂ ਪਹੁੰਚੀ ਤਾਂ ਸਵਾਰੀਆਂ ਨੂੰ ਬਿਠਾ ਰਹੀ ਸੀ ਤੇ ਇਸ ਵਿੱਚ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ 6 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 27 ਲੋਕ ਜ਼ਖਮੀ ਹੋ ਗਏ।ਜ਼ਖਮੀ ਲੋਕਾਂ ਨੂੰ ਦਾਖਲ ਕਰਵਾਇਆ ਗਿਆ।

LEAVE A REPLY

Please enter your comment!
Please enter your name here