ਸੋਨੀਪਤ ‘ਚ ਟੋਲ ਮੁਲਾਜ਼ਮਾਂ ਨੇ ਟੋਲ ਫੀਸ ਨੂੰ ਲੈ ਕੇ ਦੋ ਭਰਾਵਾਂ ਤੇ ਕੀਤਾ ਹਮਲਾ

ਸੋਨੀਪਤ (ਦ ਸਟੈਲਰ ਨਿਊਜ਼), ਪਲਕ। ਸੋਨੀਪਤ ਦੇ ਪਿੰਡ ਜਖੋਲੀ ਨੋੜੇ ਬਣੇ ਟੋਲ ਪਲਾਜ਼ਾ ਤੇ ਟੋਲ ਮੁਲਾਜ਼ਮਾਂ ਵੱਲੋਂ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਜਿੱਥੇ ਕਿ ਦੋ ਭਰਾਵਾਂ ਦੀ ਟੋਲ ਫੀਸ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਝੱਜਰ ਜ਼ਿਲੇ ਦੇ ਰਹਿਣ ਵਾਲੇ ਦੋ ਭਰਾ ਆਪਣੀ ਭੈਣ ਦੇ ਵਿਆਹ ਦਾ ਲਗਨ ਲੈ ਕੇ ਉੱਤਰ ਪ੍ਰਦੇਸ਼ ਜਾ ਰਹੇ ਸਨ। ਜਿਸ ਤੋਂ ਬਾਅਦ ਟੋਲ ਫੀਸ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਟੋਲ ਮੁਲਾਜ਼ਮਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਟੋਲ ਮੁਲਾਜ਼ਮਾਂ ਨੇ ਵਾਹਨ ਸਵਾਰ ਦੋਵਾਂ ਭਰਾਵਾਂ ਨੂੰ ਪੱਥਰ ਮਾਰੇ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ। ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਇਸ ਦੀਆਂ ਲਾਈਵ ਵੀਡੀਓ ਵੀ ਸਾਹਮਣੇ ਆਈਆਂ ਹਨ।

Advertisements

ਜਾਣਕਾਰੀ ਮੁਤਾਬਕ ਝੱਜਰ ਜ਼ਿਲੇ ਦੇ ਪਿੰਡ ਸਿਵਾਨ ਦੇ ਰਹਿਣ ਵਾਲੇ ਸੰਜੀਤ ਅਤੇ ਉਸ ਦਾ ਭਰਾ ਆਪਣੀ ਭੈਣ ਦੇ ਵਿਆਹ ਦੀ ਸੁੱਖਣਾ ਸੁੱਖਣ ਲਈ ਆਪਣੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਦੇ ਅਮਰੋਹਾ ਜਾ ਰਹੇ ਸਨ ਅਤੇ ਜਦੋਂ ਨੌਜਵਾਨ ਟੋਲ ਪਲਾਜ਼ਾ ਤੇ ਪਹੁੰਚੇ ਤਾਂ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਫਿਰ ਕਾਰ ਵਿਚ ਸਵਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ। ਜ਼ਖਮੀ ਹੋਏ ਸੰਜੀਤ ਨੇ ਦੱਸਿਆ ਹੈ ਕਿ ਆਰਮੀ ਦਾ ਆਈਡੀ ਕਾਰਡ ਦਿਖਾਉਣ ਦੇ ਬਾਵਜੂਦ ਵੀ ਮੁਲਾਜ਼ਮ ਨਹੀਂ ਮੰਨੇ ਅਤੇ ਉਸ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਦੋ ਗੱਡੀਆਂ ਵਿੱਚ ਜਾ ਰਹੇ ਸੀ। ਦੋਵਾਂ ਭਰਾਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here