31 ਦਸੰਬਰ ਤੱਕ ਚੱਲਣਗੀਆਂ ਗੂਗਲ ਪੇਅ, ਫੋਨ ਪੇਅ ਅਤੇ ਪੇਟੀਐਮ ਦੀ ਯੂਪੀਆਈ ਆਈਡੀ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਗੂਗਲ ਪੇਅ, ਫੋਨ ਪੇਅ ਅਤੇ ਪੇਟੀਐਮ ਦੇ 31 ਦਸੰਬਰ ਤੋਂ ਕੁੱਝ ਯੂਪੀਆਈ ਆਈਡੀ ਬੰਦ ਕਰਨ ਦੇ ਨਿਰਦੇਸ਼ ਜ਼ਾਰੀ ਕੀਤੇ ਹਨ। ਇਹ ਨਿਰਦੇਸ਼ ਨੈਸ਼ਨਲ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਜਿਹੇ ਯੀਪੀਆਈ ਆਈਡੀ ਸ਼ਾਮਲ ਹਨ ਜੋ ਇੱਕ ਸਾਲ ਤੋਂ ਵਰਤੇ ਨਹੀਂ ਗਏ ਹਨ।

Advertisements

ਐਨਪੀਸੀਆਈ ਨੇ ਗੂਗਲ ਪੇਅ, ਪੀਟੀਐਮ ਅਤੇ ਫੋਨ ਪੇਅ ਨੂੰ ਇੱਕ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਜੋ ਯੂਪੀਆਈ ਆਈਡੀ ਇੱਕ ਸਾਲ ਤੋਂ ਐਕਟਿਵ ਨਹੀਂ ਹੋਈ ਹੈ, ਉਹ ਸਿਰਫ਼ 31 ਦਸੰਬਰ 2023 ਤੱਕ ਕਿਰਿਆਸ਼ੀਲ ਕੀਤਾ ਜਾਵੇਗਾ। ਐਨਪੀਸੀਆਈ ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਕਿ ਭਾਰਤ ਦੀ ਪ੍ਰਚੂਨ ਭੁਗਤਾਨ ਅਤੇ ਬੰਦੋਬਸਤ ਪ੍ਰਣਾਲੀ ਹੈ। ਇਹ ਕਦਮ ਅੱਜ ਕੱਲ੍ਹ ਹੋ ਰਹੇ ਘੁਟਾਲਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

LEAVE A REPLY

Please enter your comment!
Please enter your name here