Tuesday, October 20, 2026
Home National ਰਾਜਸਥਾਨ ਵਿੱਚ ਦਰਦਨਾਕ ਹਾਦਸੇ ਦੋਰਾਨ ਕਰੀਬ ਛੇ ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ

ਰਾਜਸਥਾਨ ਵਿੱਚ ਦਰਦਨਾਕ ਹਾਦਸੇ ਦੋਰਾਨ ਕਰੀਬ ਛੇ ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ

ਰਾਜਸਥਾਨ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸੁਜਾਨਗੜ੍ਹ ਥਾਣਾ ਖੇਤਰ ਵਿੱਚ ਇੱਕ ਕਾਰ ਅਤੇ ਟਰੱਕ ਵਿਚਾਲੇ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ ਕਰੀਬ ਛੇ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਵੱਲੋ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦਾ ਸ਼ਿਕਾਰ ਹੋਏ ਪੁਲਿਸ ਮੁਲਾਜ਼ਮ ਚੋਣ ਡਿਊਟੀ ਲਈ ਨਾਗੌਰ ਤੋਂ ਝੁੰਝਨੂ ਜਾ ਰਹੇ ਸਨ।

Advertisements

ਜਾਣਕਾਰੀ ਅਨੁਸਾਰ, ਇਹ ਹਾਦਸਾ ਸੁਜਾਨਗੜ੍ਹ ਦੇ ਸਦਰ ਥਾਣਾ ਖੇਤਰ ਦੇ ਕਨੂਟਾ ਪਿੰਡ ਨੇੜੇ ਨੈਸ਼ਨਲ ਹਾਈਵੇਅ ਨੰਬਰ 58 ‘ਤੇ ਵਾਪਰਿਆ। ਮਾਰੇ ਗਏ ਪੁਲਿਸ ਕਰਮਚਾਰੀਆਂ ਵਿੱਚ ਚਾਰ ਖਿੰਵਸਰ ਪੁਲਿਸ ਸਟੇਸ਼ਨ ਅਤੇ ਇਕ ਨਾਗੌਰ ਜ਼ਿਲੇ ਦੇ ਜੈਲ ਪੁਲਿਸ ਸਟੇਸ਼ਨ ਦਾ ਸੀ। ਹਾਦਸੇ ਵਿੱਚ ਇੱਕ ਪੁਲਿਸ ਕਾਂਸਟੇਬਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ , ਜਿਸਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here