ਡਿਊਟੀ ਤੋਂ ਛੁੱਟੀ ਲੈ ਘਰ ਪਰਤ ਰਹੇ ਫ਼ੌਜੀ ਦੀ ਰਸਤੇ ‘ਚ ਹੋਈ ਮੌਤ

ਖੰਨਾ (ਦ ਸਟੈਲਰ ਨਿਊਜ਼), ਪਲਕ। ਖੰਨਾ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ ਜਿਥੇ ਕਿ ਇਕ ਫੌਜੀ ਹਰਦੀਪ ਸਿੰਘ ਡਿਊਟੀ ਤੋਂ ਛੁੱਟੀ ਲੈ ਘਰ ਪਰਤ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫੌਜੀ ਹਰਦੀਪ ਸਿੰਘ ਆਪਣੀ ਪਤਨੀ ਦੀ ਸਿਹਤ ਖਰਾਬ ਹੋਣ ਕਾਰਨ ਘਰ ਪਰਤ ਰਿਹਾ ਸੀ। ਹਰਦੀਪ ਸਿੰਘ ਜੋਧਪੁਰ ਤੋਂ ਬੱਸ ਰਾਹੀਂ ਵਾਪਸ ਆ ਰਿਹਾ ਸੀ। ਜਦੋਂ ਲੁਧਿਆਣਾ ਪਹੁੰਚਣ ਤੇ ਬੱਸ ਰੁਕੀ ਤਾਂ ਕੰਡਕਟਰ ਨੇ ਉਸ ਨੂੰ ਹਿਲਾਇਆ ਤਾਂ ਉਸਨੇ ਕੋਈ ਹਰਕਤ ਨਹੀਂ ਕੀਤੀ।

Advertisements

ਜਿਸ ਤੋਂ ਬਾਅਦ ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫੌਜ ਦੇ ਅਧਿਕਾਰੀ ਸੂਬੇਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਕੁਝ ਸਮੇਂ ਬਾਅਦ ਹੀ ਡਿਊਟੀ ਤੋਂ ਜੋਧਪੁਰ ਪਰਤਿਆ ਸੀ, ਪਰਤਣ ਤੋਂ ਬਾਅਦ ਉਸ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਕਾਰਨ ਉਸ ਨੇ ਦੁਬਾਰਾ ਛੁੱਟੀ ਲੈ ਲਈ ਤੇ ਬੱਸ ਰਾਹੀਂ ਘਰ ਪਰਤ ਰਿਹਾ ਸੀ। ਰਸਤੇ ਚ ਲੁਧਿਆਣਾ ਵਿੱਚ ਉਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਫੌਜ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here