ਬੀਐੱਸਐੱਫ ਨੇ ਫ਼ਿਰੋਜ਼ਪੁਰ ਸਰਹੱਦ ਤੋਂ ਕਾਬੂ ਕੀਤਾ ਪਾਕਿ ਘੁਸਪੈਠੀਆ, ਪੁੱਛਗਿੱਛ ਜਾਰੀ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਪਲਕ। ਬੀਐੱਸਐੱਫ ਨੇ ਫ਼ਿਰੋਜ਼ਪੁਰ ਵਿੱਚੋਂ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਵਾਲੇ ਇੱਕ ਘੁਸਪੈਠੀਏ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਘੁਸਪੈਠੀਏ ਕੋਲੋਂ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਮਾਚਿਸ ਦਾ ਡੱਬਾ ਅਤੇ ਟੂਥਬਰਸ਼ ਬਰਾਮਦ ਕੀਤਾ ਗਿਆ ਹੈ। ਬਰਾਮਦ ਹੋਏ ਆਧਾਰ ਕਾਰਡ ਮੁਤਾਬਕ ਨੌਜਵਾਨ ਦੀ ਪਹਿਚਾਣ ਰਬੀਬ ਬਿਲਾਲ ਵਾਸੀ ਫੈਸਲਾਬਾਦ ਵਜੋਂ ਹੋਈ ਹੈ ਅਤੇ ਉਹ ਪਾਕਿਸਤਾਨ ਸਥਿਤ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ। ਗ੍ਰਿਫ਼ਤਾਰ ਕੀਤੇ ਗਏ ਘੁਸਪੈਠੀਏ ਪਾਸੋਂ ਪੁੱਛਗਿੱਛ ਜਾਰੀ ਹੈ।

Advertisements

LEAVE A REPLY

Please enter your comment!
Please enter your name here