ਸਿਮਰਨਜੀਤ ਮਾਨ ਨੇ 129 ਦਿਵਿਆਂਗ ਵਿਅਕਤੀਆਂ ਨੂੰ ਕਰੀਬ 26 ਲੱਖ 72 ਹਜਾਰ ਰੁਪਏ ਦੇ ਉਪਕਰਨ ਅਤੇ ਬਨਾਉਟੀ ਅੰਗ ਵੰਡੇ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਦਿਵਿਆਂਗਜਨ ਲਈ ਚਲਾਈ ਜਾ ਰਹੀ ਅਡਿਪ ਯੋਜਨਾ ਤਹਿਤ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਅਲਿਮਕੋ ਮੁਹਾਲੀ ਦੇ ਸਹਿਯੋਗ ਨਾਲ ਸਹਾਇਕ ਉਪਕਰਣ ਵੰਡ ਸਮਾਰੋਹ ਸਥਾਨਕ ਇਸਲਾਮੀਆਂ ਗਰਲਜ ਕਾਲਜ,ਰਾਏਕੋਟ ਰੋਡ ਕਰਵਾਇਆ ਗਿਆ । ਇਸ ਮੌਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਮਾਲੇਰਕੋਟਲਾ ਸਬ ਡਵੀਜਨ ਦੇ ਦਿਵਿਆਂਗ ਵਿਅਕਤੀਆਂ ਨੂੰ ਮੋਟਰਾਇਜਡ ਟਰਾਈਸਾਈਕਲ, ਟਰਾਈਸਾਈਕਲ,ਵੀਲ੍ਹਚੇਅਰਾਂ (ਬੱਚਿਆ ਲਈ) ਵੀਲ੍ਹਚੇਅਰ ਫੋਲਡਿੰਗਜ਼,ਬੀ.ਟੀ.ਈ.,ਬਰੇਲ ਕਿੱਟਾ, ਸਮਾਰਟ ਫੋਨ,ਬੈਸਾਖੀਆਂ,ਵਾਕਰ,ਸੀ.ਪੀ.ਕੁਰਸੀਆਂ,ਨਕਲੀ ਅੰਗ,ਕੈਲੀਪਰ, ਸੁਣਨ ਵਾਲੀਆਂ ਮਸ਼ੀਨਾਂ, ਸਟਿਕਸ, ਨਕਲੀ ਅੰਗ ਆਦਿ ਤੋਂ ਇਲਾਵਾ ਹੋਰ ਉਪਕਰਨ ਵੰਡੇ ।

Advertisements
ਕੈਂਪ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦਿਵਿਆਂਗਜਨ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ । ਸਰਕਾਰਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਦਿਵਿਆਂਗਜਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਕਰੀਏ । ਸਰਕਾਰ ਇਨ੍ਹਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ।  ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਗਰੀਬਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਵੱਲੋਂ ਜੋ ਸਹਿਯੋਗ ਦਿੱਤਾ ਜਾ ਰਿਹਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ ੍ਟ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਭਲਾਈ ਦੇ ਬਹੁਤ ਸਾਰੇ ਕੰਮ ਜਿਵੇਂ ਸੜਕਾਂ ਦਾ ਨਿਰਮਾਣ, ਗਰੀਬ ਬੇਸਹਾਰਾਂ ਲਈ ਪੱਕੀ ਛੱਤ ਦਾ ਪ੍ਰਬੰਧ, ਚੰਗੀ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਪੱਕੇ ਪ੍ਰਬੰਧ ਕਰਨ ਲਈ ਪੈਸੇ ਦੀ ਜਰੂਰਤ ਹੈ। ਇਸ ਲਈ ਉਹ ਸਦਾ ਉਪਰਾਲਾ ਕਰਦੇ ਰਹਿਣਗੇ । ਉਨ੍ਹਾਂ ਹੋਰ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ  ਸਰਕਾਰੀ ਲੋਕ ਭਲਾਈ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ੍ਟ ਇਸਦੇ  ਲਈ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਹਨ ੍ਟ ਹਲਕੇ ਦੀ ਬਿਹਤਰੀ ਲਈ ਕੇਂਦਰ ਤੋਂ ਵੱਧੋ ਪ੍ਰੋਜੈਕਟ ਲਿਆਉਣ ਲਈ ਉਹ ਸਦਾ ਉਪਰਾਲੇ ਕਰਦੇ ਰਹਿਣਗੇ ੍ਟ

ਉਨ੍ਹਾਂ ਦੱਸਿਆ ਕਿ ਅੱਜ 40 ਵਿਅਕਤੀਆਂ ਨੂੰ ਕਰੀਬ 16 ਲੱਖ 80 ਹਜਾਰ ਰੁਪਏ ਦੀ ਲਾਗਤ ਦੇ ਮੋਟਰਾਇਜਡ ਟਰਾਈ ਸਾਈਕਲ ਦਿੱਤੇ ਗਏ ਹਨ । ਇਸ ਤੋਂ ਇਲਾਵਾ ਅੱਜ 16 ਬਾਲਗਾਂ ਨੂੰ ਟਰਾਈਸਾਈਕਲ, 33 ਵ੍ਹੀਲਚੇਅਰ, 17 ਕੰਨਾਂ ਦੀਆਂ ਮਸ਼ੀਨਾਂ,08 ਨਕਲੀ ਅੰਗ, 16ਪੋਲਿਓ ਕੈਲਿਪਰ ,16 ਸਮਾਰਟ ਫੋਨ, 06 ਸੀ.ਪੀ. ਚੇਅਰ ,26 ਬੈਸਾਖੀਆਂ, 03 ਵਾਕਿੰਗ ਸਟਿਕ, 01 ਬਰੇਲ ਸਲੇਟ, 08 ਐਲਬੋ ਕਰੱਚ,05 ਰੋਲੇਟਰ ਅਤੇ ਹੋਰ ਸਹਾਇਕ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਰਾਸ਼ਟਰੀ ਵਯੋਸ਼੍ਰੀ ਯੋਜਨਾ (ਆਰਵੀਵਾਈ)ਤਹਿਤ ਪਹਿਲਾ ਸਨਾਖਤ ਕੀਤੇ ਲੋੜਵੰਦਾ ਨੂੰ 07 ਲੱਖ 85 ਹਜਾਰ ਦੇਤ ਵੀ ਉਪਕਰਨ ਤਕਸੀਮ ਕੀਤੇ ਗਏ ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਹੇਠ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਸਥਾਨਕ ਇਸਲਾਮੀਆਂ ਗਰਲਜ਼ ਕਾਲਜ,ਰਾਏਕੋਟ ਰੋਡ ਵਿਖੇ 25 ਸਤੰਬਰ ਨੂੰ ਅਸੈਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੌਰਾਨ ਕਰੀਬ ਕਰੀਬ 200 ਦਿਵਿਆਂਗਜਨ ਨੇ ਜਾਂਚ ਕਰਵਾਈ ਜ਼ਿਨ੍ਹਾਂ ਵਿੱਚ ਲੋੜ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ 192 ਦਿਵਿਆਂਗਜਨਾ ਨੂੰ ਸਹਾਇਕ ਉਪਕਰਣ ਦੇਣ ਲਈ ਪੂੰਜੀਗਤ ਕੀਤਾ ਗਿਆ ਸੀ।

                ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਡਾ ਲਵਲੀਨ ਕੌਰ ਬੜਿੰਗ ਨੇ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵੱਖ ਵੱਖ ਲੋਕ ਲਭਾਈ ਸਕੀਮਾਂ ਤਹਿਤ ਜ਼ਿਲ੍ਹੇ ਦੇ ਲਗਭਗ 47,164 ਲਾਭਪਤਾਰੀਆਂ ਨੂੰ ਕਰੀਬ 70 ਕਰੋੜ 74 ਲੱਖ 46 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਹੈ । ਜਿਸ ਵਿੱਚੋਂ  ਜ਼ਿਲ੍ਹੇ ਦੇ ਕਰੀਬ 30847  ਲਾਭਪਾਤਰੀਆਂ ਨੂੰ ਮਹੀਨਾ ਨਵੰਬਰ 2023 ਤੱਕ ਕਰੀਬ 04 ਕਰੋੜ 62 ਲੱਖ 70 ਹਜਾਰ 500 ਰੁਪਏ ਬਤੌਰ ਬੁਢਾਪਾ ਪੈਨਸ਼ਨ ਸਿੱਧੇ ਹੀ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਟਰਾਂਸਫਰਰ ਕੀਤੀ ਗਈ ਹੈ । 9874 ਵਿਧਵਾ ਅਤੇ ਨਿਆਸਰਿੱਤ ਔਰਤਾ ਨੂੰ 01 ਕਰੋੜ 48 ਲੱਖ 11 ਹਜਾਰ ਰੁਪਏ ਦੀ ਰਾਸ਼ੀ, ਕਰੀਬ 1715 ਆਸਰਿੱਤ ਬੱਚਿਆਂ ਨੂੰ 25 ਲੱਖ 72 ਲੱਖ 500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਇਸ਼ੇ ਤਰ੍ਹਾ ਕਰੀਬ 4678 ਦਿਵਿਆਂਗਾਂ ਨੂੰ ਕਰੀਬ  70 ਲੱਖ 17 ਹਜਾਰ ਰੁਪਏ ਦੀ ਵਿੱਤੀ ਸਹਾਇਤਾਂ ਮੁਹੱਈਆ ਕਰਵਾਈ ਜਾ ਚੁੱਕੀ ਹੈ।  ਹੁਣ ਤੱਕ ਜ਼ਿਲ੍ਹੇ ਦੇ ਕਰੀਬ 47,164 ਲਾਭਪਤਾਰੀਆਂ ਨੂੰ ਕਰੀਬ 70 ਕਰੋੜ 74 ਲੱਖ 46 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ

     ਉਨ੍ਹਾਂ ਅੱਗੇ ਕਿਹਾ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਹ ਯਕੀਨੀ ਬਣਾਉਣ ਲਈ  ਕਿਹਾ ਕਿ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਵਾਂਝੇ ਨਾ ਰੱਖਿਆ ਜਾਵੇ ।

LEAVE A REPLY

Please enter your comment!
Please enter your name here