ਸਿੰਗਲ ਯੂਜ ਪਲਾਸਟਿਕ ਦੀ ਥਾ ਕੱਪੜੇ ਅਤੇ ਜੂਟ ਬੈਗ ਵਰਤਣਾ ਯਕੀਨੀ ਬਣਾਉਣ ਸ਼ਹਿਰਵਾਸੀ: ਕਾਰਜ ਸਾਧਕ ਅਫਸਰ

ਜਲਾਲਾਬਾਦ (ਦ ਸਟੈਲਰ ਨਿਊਜ਼)। ਨਗਰ ਕੌਂਸਲ ਜਲਾਲਾਬਾਦ ਵੱਲੋਂ ਦਫਤਰ ਨਗਰ ਕੌਂਸਲ ਜਲਾਲਾਬਾਦ ਵਿਖੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਸਫਾਈ ਸੇਵਕਾ, ਵੇਸਟ ਕੁਲੈਕਟਰਾਂ, ਸੀਵਰਮੈਨਾ ਨੂੰ ਸਰਕਾਰ ਦੀਆਂ ਹਦਾਇਤਾ ਅਨੁਸਾਰ ਕੰਪੈਸਿਟੀ ਬਿਲਡਿੰਗ ਟਰੇਨਿੰਗ ਦਿੱਤੀ ਗਈ ਅਤੇ ਸਵੈ ਸੁਰੱਖਿਆ ਕਿੱਟਾ ਵੰਡੀਆਂ ਗਈਆਂ।

Advertisements

ਇਸ ਦੌਰਾਨ ਗੁਰਵਿੰਦਰ ਸਿੰਘ ਆਈ.ਈ.ਸੀ. ਐਕਸਪਰਟ ਅਤੇ ਅਮਨਦੀਪ ਪ੍ਰੋਗਰਾਮ ਕੁਆਰਡੀਨੇਟਰ ਜਲਾਲਾਬਾਦ ਨੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟਾ ਪਾਉਣ ਦਾ ਤਰੀਕਾ ਅਤੇ ਇਸ ਦੇ ਫਾਇਦੇ ਤੋਂ ਜਾਣੂ ਕਰਵਾਇਆ। ਟਰੈਨਿੰਗ ਵਿੱਚ ਪ੍ਰੋਜੈਕਟਰ ਦੀ ਮਦਦ ਨਾਲ ਸਵੱਛਤਾ ਸਬੰਧੀ ਵੀਡਿਊ ਕਲਿਪ ਦਿਖਾਏ ਗਏ। ਇਸ ਦੇ ਨਾਲ ਹੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾ ਜਿਵੇ ਕਿ ਅਯੁਸ਼ਮਨ ਭਾਰਤ, ਲੇਬਰ ਕਾਰਡ ਆਦਿ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ।

ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਾਫ ਸੁਥਰਾ ਬਣਾਉਣ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਸਾਥ ਦੇਣ ਅਤੇ ਆਪਣਾ ਕੂੜਾ ਘੱਟੋ ਘੱਟ ਦੋ ਡਸਟਬਿਨ ਲਗਾ ਕੇ ਸੁੱਕਾ ਕੂੜਾ (ਪਲਾਸਟਿਕ, ਰਬੜ, ਗੱਤਾ ਆਦਿ) ਅਤੇ ਗਿੱਲ਼ਾ ਕੂੜਾ (ਸਬਜੀ ਦੇ ਛਿਲਕੇ, ਫਲਾ ਦੇ ਛਿਲਕੇ, ਚਾਹ ਪੱਤੀ, ਪੱਤੇ, ਘਾਹ ਆਦਿ) ਅਲੱਗ ਅਲੱਗ ਵੇਸਟ ਕੂਲੇਕਟਰ ਨੂੰ ਦੇਣ ਲਈ ਅਪੀਲ ਕੀਤੀ। ਉਨਾਂ ਨੇ ਸਿੰਗਲ ਯੂਜ ਪਲਾਸਟਿਕ ਜਿਵੇ ਕਿ ਪਲਾਸਟਿਕ ਕੈਰੀ ਬੈਗ ਅਤੇ ਸਰਕਾਰ ਦੁਆਰਾ ਪਾਬੰਦੀ ਸ਼ੁਦਾ ਪਲਾਸਟਿਕ ਨਾ ਵਰਤਣ ਦੀ ਅਪੀਲ ਕੀਤੀ ਅਤੇ ਪਲਾਸਟਿਕ ਕੈਰੀ ਦੀ ਥਾ ਕੱਪੜੇ ਅਤੇ ਜੂਟ ਬੈਗ ਵਰਤਣ ਦਾ ਸੁਝਾਅ ਦਿੱਤਾ।

LEAVE A REPLY

Please enter your comment!
Please enter your name here