ਪਠਾਨਕੋਟ: ਲਾਹੜੀ ਗੁਜਰਾਂ ਪਿੰਡ ਵਿੱਚ ਆਯੂਰਵੈਦਿਕ ਡਿਸਪੈਂਸਰੀ ਦੀ ਕਾਇਆ ਕਲਪ ਕਰਨ ਲਈ ਵਿਕਾਸ ਕਾਰਜ ਦੀ ਸ਼ੁਰੂਆਤ

ਪਠਾਨਕੋਟ (ਦ ਸਟੈਲਰ ਨਿਊਜ਼)। ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਪੂਨਮ ਵਸ਼ਿਸਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਪਠਾਨਕੋਟ ਦੀ ਆਯੂਰਵੈਦਿਕ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਜਿਸ ਅਧੀਨ ਜਿਲ੍ਹਾ ਪਠਾਨਕੋਟ ਦੇ ਪਿੰਡ ਲਾਹੜੀ ਗੁਜਰਾਂ ਵਿਖੇ ਸਥਿਤ ਆਯੂਰਵੈਦਿਕ ਡਿਸਪੈਂਸਰੀ ਦੇ ਪੂਨਰ ਨਿਰਮਾਣ ਕਾਰਜ ਦਾ ਸੁਭਅਰੰਭ ਕੀਤਾ ਗਿਆ ਹੈ।

Advertisements

ਇਹ ਪ੍ਰਗਟਾਵਾ ਡਾ. ਰਾਮੇਸ਼ ਅੱਤਰੀ ਜਿਲ੍ਹਾ ਆਯੂਰਵੈਦਿਕ ਅਤੇ ਜੁਨਾਨੀ ਅਫਸ਼ਰ ਪਠਾਨਕੋਟ ਨੇ ਅੱਜ ਪਿੰਡ ਲਾਹੜੀ ਗੁਜਰਾਂ ਵਿਖੇ ਸਥਿਤ ਆਯੂਰਵੈਦਿਕ ਡਿਸਪੈਂਸਰੀ ਦਾ ਕਾਰਜ ਸੁਰੂ ਕਰਵਾਉਂਣ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸਰਵਸ੍ਰੀ ਦੇਵ ਰਾਜ ਸੈਣੀ , ਸੁਭਾਸ ਚੰਦਰ ਐਸ.ਡੀ.ਓ. ਪੰਚਾਇਤੀ ਰਾਜ , ਡਾ. ਵਿਪਨ ਸਿੰਘ ਏ.ਐਮ.ਓ., ਡਾ. ਵਿਪਨ ਸਿੰਘ ਪ੍ਰਧਾਨ ਏ.ਐਮ.ਓ. ਯੁਨੀਅਨ ਪਠਾਨਕੋਟ, ਡਾ. ਯਸਵਿੰਦਰ , ਡਾ. ਰਜਿੰਦਰ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।

ਡਾ. ਰਾਮੇਸ਼ ਅੱਤਰੀ ਜਿਲ੍ਹਾ ਆਯੂਰਵੈਦਿਕ ਅਤੇ ਜੁਨਾਨੀ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੀਆਂ ਆਯੂਰਵੈਦਿਕ ਡਿਸਪੈਂਸਰੀਆਂ ਵਿੱਚੋਂ 5 ਆਯੂਰਵੈਦਿਕ ਡਿਸਪੈਂਸਰੀਆਂ ਦੀ ਕਾਇਆ ਕਲਪ ਕੀਤੀ ਜਾਣੀ ਹੈ ਜਿਸ ਅਧੀਨ ਅੱਜ ਜਿਲ੍ਹਾ ਪਠਾਨਕੋਟ ਦੀ ਦੂਸਰੀ ਡਿਸਪੈਂਸਰੀ ਪਿੰਡ ਲਾਹੜੀ ਗੁਜਰਾਂ ਦਾ ਵਿਕਾਸ ਕਾਰਜ ਡਿਸਪੈਂਸਰੀ ਇੰਚਾਰਜ ਡਾ. ਜਤਿੰਦਰ ਸਿੰਘ ਦੀ ਮੋਜੂਦਗੀ ਵਿੱਚ ਸੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਪੈਂਸਰੀ ਦਾ ਜਲਦੀ ਹੀ ਕਾਰਜ ਪੂਰਾ ਕਰਕੇ ਇਹ ਡਿਸਪੈਂਸਰੀ ਪਿੰਡ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ ਤਾਂ ਜੋ ਲੋਕ ਹੋਰ ਵੀ ਵਧੀਆਂ ਢੰਗ ਨਾਲ ਇੱਥੋਂ ਸਿਹਤ ਸੁਵਿਧਾਵਾਂ ਪ੍ਰਾਪਤ ਕਰ ਸਕਣ। ਇਸ ਮੋਕੇ ਤੇ ਡਿਸਪੈਂਸਰੀ ਦੇ ਵਿਕਾਸ ਲਈ ਡਾ. ਜਤਿੰਦਰ ਸਿੰਘ ਨੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਵਿਭਾਗ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here