ਮੋਗਾ: ਜ਼ਿਲਾ ਕਚਹਿਰੀ ਦੇ ਬਾਹਰ ਦੋ ਧਿਰਾਂ ਦਰਮਿਆਨ ਚੱਲੀਆਂ ਅੰਨ੍ਹੇਵਾਹ ਗੋਲੀਆਂ

ਮੋਗਾ ( ਦ ਸਟੈਲਰ ਨਿਊਜ਼)। ਮੋਗਾ ਦੀ ਜ਼ਿਲਾ ਕਚਹਿਰੀ ਦੇ ਬਾਹਰ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਦਰਮਿਆਨ ਅੰਨ੍ਹੇਵਾਹ ਗੋਲੀਆਂ ਚੱਲ ਗਈਆਂ। ਸੂਤਰਾਂ ਮੁਤਾਬਕ ਇਹ ਮਾਮਲਾ ਗੈਂਗਵਾਰ ਦਾ ਹੋ ਸਕਦਾ ਹੈ।

Advertisements

ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵਾਰਦਾਤ ਮੋਗਾ ਕਚਹਿਰੀਆਂ ਦੇ ਬਾਹਰ ਪਾਰਕਿੰਗ ਕੋਲ ਹੋਈ ਹੈ। ਵਾਰਦਾਤ ਵਾਲੀ ਥਾਂ ਤੇ ਮੌਜ਼ੂਦ ਲੋਕਾਂ ਦੇ ਦੱਸਣ ਮੁਤਾਬਕ ਇਸ ਦੋਰਾਨ ਕਈ ਰਾਊਡ ਫਾਇਰ ਹੋਏ ਹਨ। ਫਿਲਹਾਲ ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ, ਜਦਕਿ ਇਕ ਕਾਰ ਦੇ ਸ਼ੀਸੇ ਟੁੱਟੇ ਹਨ।

LEAVE A REPLY

Please enter your comment!
Please enter your name here