ਡਿਪਟੀ ਕਮਿਸ਼ਨਰ ਵੱਲੋਂ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ 2024 ਦੇ ਅਗੇਤੇ ਪ੍ਰਬੰਧਾਂ ਤੇ ਲੜੀ ਤਹਿਤ ਜਿਸ ਚੋਣ ਅਮਲੇ ਦੀ ਮਤਦਾਨ ਵਿੱਚ ਡਿਊਟੀ ਲੱਗਣੀ ਹੈ ਉਹਨਾਂ ਦੀ ਪਹਿਲੀ ਰੈਂਡੇਮਾਈਜੇਸਨ ਅੱਜ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂੰ ਦੁਗਲ ਆਈਏਐਸ ਦੀ ਹਾਜ਼ਰੀ ਵਿੱਚ ਚੋਣ ਕਮਿਸ਼ਨ ਦੇ ਪੋਰਟਲ ਰਾਹੀਂ ਕੀਤੀ ਗਈ। ਇਸ ਮੌਕੇ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁਗਲ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਚ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜਿਲ੍ਹੇ ਦੇ ਸਾਰੇ 829 ਬੂਥਾਂ ਲਈ ਚੋਣ ਅਮਲੇ ਨੂੰ ਤੈਨਾਤ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ । ਉਹਨਾਂ ਦੱਸਿਆ ਕਿ ਕਿਸ ਵਿਅਕਤੀ ਜਾਂ ਕਰਮਚਾਰੀ ਨੇ ਕਿਸ ਬੂਥ ਤੇ ਜਾਣਾ ਹੈ ਇਹ ਰੈਂਡੇਮਾਈਜੇਸ਼ਨ ਦੇ ਆਧਾਰ ਤੇ ਹੀ ਤੈਅ ਹੁੰਦਾ ਹੈ ਅਤੇ ਅੰਤਿਮ ਬੂਥ ਆਖਰੀ ਰੈਂਡੇਮਾਈਜੇਸ਼ਨ ਮੌਕੇ ਪਤਾ ਚਲਦਾ ਹੈ।

Advertisements

ਉਨਾਂ ਨੇ ਜ਼ਿਲਾ ਵਾਸੀਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਸਹਾਇਕ ਰਿਟਰਨਿੰਗ ਅਫ਼ਸਰ ਦੇ ਪੱਧਰ ਤੇ ਰਿਹਰਸਲ ਪੜਾਅ ਵਾਰ 5 ਮਈ ਨੂੰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਸਿੰਘ, ਡੀ ਆਈ ਓ ਅਨਿਲ ਪਲਟਾ, ਈ ਗਵਰਨੈਂਸ ਤੋਂ ਮਨੀਸ਼ ਠਕਰਾਲ, ਕਾਨੂੰਗੋ ਨਵਜੋਤ ਸਿੰਘ ਤੇ ਰਵੀ ਕਾਂਤ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here