ਸ਼ਹਾਦਤ ਨੂੰ ਸਮਰਪਿਤ: ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜ਼ਿਲ੍ਹੇ ਭਰ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਇੰਜ. ਅਮਰਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਹੇਠ ਸਰਕਾਰੀ ਮਲਟੀਪਰਪਜ਼ ਐਲੀਮੈਂਟਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਨੋਡਲ ਅਧਿਕਾਰੀ ਬੀਪੀਈਓ ਭਾਦਸੋਂ-2 ਜਗਜੀਤ ਸਿੰਘ ਨੌਹਰਾ ਸਨ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਸਹਾਇਕ ਡਾਇਰੈਕਟਰ ਸਤਨਾਮ ਸਿੰਘ ਅਤੇ ਖੋਜ ਅਫ਼ਸਰ ਸੰਤੋਖ ਸਿੰਘ ਅਤੇ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਰੋਬਿਨ ਸ਼ਰਮਾ ਤੇ ਕਾਜਲ ਸ਼ਰਮਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ 12 ਪ੍ਰਕਾਰ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਕਹਾਣੀ ਸੁਣਾਉਣ, ਬੋਲ ਲਿਖਤ, ਚਿੱਤਰਕਲਾ, ਲੇਖ ਲਿਖਣ, ਆਮ ਗਿਆਨ, ਭਾਸ਼ਣ, ਪੰਜਾਬੀ ਪੜ੍ਹਨਾ, ਕਵਿਤਾ ਉਚਾਰਨ, ਸੁੰਦਰ ਲਿਖਾਈ (ਪੰਜਾਬੀ, ਹਿੰਦੀ, ਅੰਗਰੇਜ਼ੀ), ਪਹਾੜੇ ਸੁਣਾਉਣਾ ਸ਼ਾਮਲ ਸਨ।
  ਇਨ੍ਹਾਂ ਮੁਕਾਬਲਿਆਂ ਦੌਰਾਨ ਸੁੰਦਰ ਲਿਖਾਈ (ਪੰਜਾਬੀ) ‘ਚ ਦੇਵੀਗੜ੍ਹ ਬਲਾਕ ਦੇ ਗੁਰਜੰਟ ਸਿੰਘ, ਸੁੰਦਰ ਲਿਖਾਈ (ਹਿੰਦੀ) ‘ਚ ਬਾਬਰਪੁਰ ਬਲਾਕ ਦੀ ਵਿਦਿਆਰਥਣ ਜਸਪ੍ਰੀਤ ਕੌਰ, ਸੁੰਦਰ ਲਿਖਾਈ (ਅੰਗਰੇਜ਼ੀ) ‘ਚ ਸਮਾਣਾ-1 ਬਲਾਕ ਦੀ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕਹਾਣੀ ਸੁਣਾਉਣਾ ‘ਚ ਭਾਦਸੋਂ-2 ਬਲਾਕ ਦੀ ਵਿਦਿਆਰਥਣ ਅਣਾਨ ਨੇ ਪਹਿਲਾ, ਲੇਖ ਲਿਖਣਾ ‘ਚ ਭੁਨਰਹੇੜੀ-2 ਬਲਾਕ ਦੇ ਵਿਦਿਆਰਥੀ ਅਮਸਨਦੀਪ ਸਿੰਘ, ਕਵਿਤਾ ਉਚਾਰਨ ‘ਚ ਪਟਿਆਲਾ-2 ਬਲਾਕ ਦੀ ਹਰਪ੍ਰੀਤ ਕੌਰ, ਪੰਜਾਬੀ ਪੜ੍ਹਨਾ ਮੁਕਾਬਲੇ ‘ਚ ਘਨੌਰ ਬਲਾਕ ਦੀ ਵਿਦਿਆਰਥਣ ਗੁਰਲੀਨ ਕੌਰ, ਪਹਾੜੇ ਸੁਣਾਉਣਾ ‘ਚ ਰਾਜਪੁਰਾ-2 ਬਲਾਕ ਦੇ ਨਵਜੋਤ ਸਿੰਘ, ਬੋਲ ਲਿਖਤ ‘ਚ ਦੇਵੀਗੜ ਬਲਾਕ ਦੀ ਕਾਮਨਾ, ਚਿੱਤਰਕਲਾ ‘ਚ ਪਟਿਆਲਾ-2 ਬਲਾਕ ਦੇ ਅੰਕੁਸ਼ ਗਾਗਟ ਅਤੇ ਆਮ ਗਿਆਨ ‘ਚ ਬਾਬਰਪੁਰ ਬਲਾਕ ਦੇ ਵਿਦਿਆਰਥੀ ਅਵੀਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਕਿ ਵਿਦਿਆਰਥੀਆਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਅੰਦਰੋਂ ਸਟੇਜਾਂ ਆਦਿ ‘ਤੇ ਬੋਲਣ ਦੀ ਝਿਜਕ ਦੂਰ ਹੋ ਸਕੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁਕਾਬਲਿਆਂ ਦੌਰਾਨ ਹੀ ਵਿਦਿਆਰਥੀਆਂ ਅੰਦਰ ਛੁੱਪੀ ਹੋਈ ਪ੍ਰਤਿਭਾ ਬਾਹਰ ਨਿਕਲਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਇੰਜ. ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਣ ਦਾ ਸਕੂਲੀ ਸਿੱਖਿਆ ਵਿਭਾਗ ਪੰਜਾਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਦੌਰਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲ.ਸਿੱ) ਇੰਜ. ਅਮਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅਖੀਰ ‘ਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ.ਸਿੱ) ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਬੀਪੀਈਓਜ਼, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here