ਰੰਗਲਾ ਪੰਜਾਬ ਕਰਾਫ਼ਟ ਮੇਲੇ ‘ਚ ਕਾਲਜਾਂ ਦੇ ਲੋਕ ਨਾਚ ‘ਚ ਖ਼ਾਲਸਾ ਕਾਲਜ ਦਾ ਝੂਮਰ ਜੇਤੂ

ਪਟਿਆਲਾ (ਦ ਸਟੈਲਰ ਨਿਊਜ਼)। ਸ਼ੀਸ਼ ਮਹਿਲ ਦੇ ਵਿਹੜੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਆਖ਼ਰੀ ਦਿਨ ਅੱਜ ਕਾਲਜਾਂ ਦੇ ਲੋਕ ਨਾਚ ਅਤੇ ਲੋਕ ਕਲਾਵਾਂ ਦੇ ਮੁਕਾਬਲੇ  ਕਰਵਾਏ ਗਏ। ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਲੋਕ ਨਾਚ ਲੜਕਿਆ ਦੇ ਮੁਕਾਬਲੇ ਅੰਦਰ ਝੂਮਰ ‘ਚ ਖ਼ਾਲਸਾ ਕਾਲਜ ਪਟਿਆਲਾ ਨੇ ਪਹਿਲਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੋਕ ਕਲਾਵਾਂ ਦੇ ਮੁਕਾਬਲੇ ਨਾਲੇ ਬੁਨਣਾ ਵਿਚ ਰਾਜਪਾਲ ਕੌਰ ਪਬਲਿਕ ਕਾਲਜ ਸਮਾਣਾ ਨੇ ਪਹਿਲਾ, ਹੁਸਨਪ੍ਰੀਤ ਕੌਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਦੂਜਾ ਅਤੇ ਮਨਪ੍ਰੀਤ ਕੌਰ ਥਾਪਰ ਪੌਲੀਟੈਕਨਿਕ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ।

Advertisements

ਪਰਾਂਦੇ ਵਿਚ ਨਿਸ਼ਾ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਪਹਿਲਾ, ਗੁਰਜੋਤ ਸਟੇਟ ਕਾਲਜ ਆਫ਼ ਐਜੂਕੇਸ਼ਨ ਅਤੇ ਦਿਪਾਂਸ਼ੂ ਮੋਦੀ ਕਾਲਜ ਨੇ ਦੂਜਾ ਸਥਾਨ ਅਤੇ ਅਵਨੀਤ ਕੌਰ ਥਾਪਰ ਪੌਲੀਟੈਕਨਿਕ ਕਾਲਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੇਲਾ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਈਸ਼ਾ ਸਿੰਘਲ ਨੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਭਾਗੀਦਾਰੀ ਲਈ ਸਮੂਹ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here