ਜਰਨਲਿਸਟ ਪ੍ਰੈਸ ਕਲੱਬ ਦਾ ਵਫਦ 8 ਸਤੰਬਰ ਨੂੰ ਐਸਐਸਪੀ ਨੂੰ ਮਿਲੇਗਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਸ.ਜੇਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੈਅਰਮੈਨ ਆਦਿ ਦੇ ਹੁਕਮ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਵੱਲੋਂ ਬੇਨਤੀ ਹੈ ਕਿ ਆਪ ਸਭ ਸਮੂਹ ਜ਼ਿਲ੍ਹਾ ਕਪੂਰਥਲਾ ਤੇ ਸਮੂਹ ਜ਼ਿਲ੍ਹਿਆਂ ਤੇ ਯੂਨਿਟਾ ਦੇ ਅਹੁਦੇਦਾਰ ਤੇ ਮੈਂਬਰਾਨ ਸਾਹਿਬ ਨੇ ਮਿਤੀ 8/9/2023 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਮਾਨਯੋਗ ਰਾਜਪਾਲ ਸਿੰਘ ਸੰਧੂ ਐਸ ਐਸ ਪੀ ਕਪੂਰਥਲਾ ਨੂੰ ਮਿਲਣਾ ਹੈ।

Advertisements

ਕਿਉਂਕਿ ਫੀਲਡ ਵਿੱਚ ਕੰਮ ਕਰਦੇ ਸਮੇਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸੀਨੀਅਰ ਅਫਸਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਸ਼ਕਲਾਂ ਦਾ ਹੱਲ ਮੋਕੇ ਤੇ ਹੀ ਕਰਵਾਇਆ ਜਾਵੇ। ਸਮੂਹ ਸਾਥੀਆਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਟਾਇਮ ਸਿਰ ਪਹੁੰਚੋ।

LEAVE A REPLY

Please enter your comment!
Please enter your name here