ਘਰ ਅੰਦਰ ਦਾਖਲ ਹੋ ਕੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਵਿਵੇਕ ਸ਼ੀਲ ਸੋਨੀ IPS ਐੱਸ.ਐੱਸ.ਪੀ ਮੋਗਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 23.04.2024 ਨੂੰ ਆਗਿਆਪਾਲ ਵਰਮਾ ਪੁੱੱਤਰ ਹਰਗੋਪਾਲ ਵਰਮਾ ਪੁੱੱਤਰ ਮੋਹਨ ਲਾਲ ਵਾਸੀ ਸਾਹਮਣੇ ਬਿੱੱਲਾ ਕਲਾਥ ਹਾਊਸ ਮੇਨ ਬਜਾਰ ਅਜੀਤਵਾਲ ਨੇ ਪੁਲਿਸ ਪਾਸ ਇਤਲਾਹ ਦਿੱਤੀ ਕਿ ਉਹ ਭਅੰਸ਼ ਡਾਕਟਰ ਹੈ ਤੇ ਉਹ ਅਜੀਤਵਾਲ ਵਿਖੇ ਆਪਣਾ ਪ੍ਰਾਈਵੇਟ ਕਲੀਨਿਕ ਚਲਾਉਦਾ ਹੈ।

Advertisements

ਸਵੇਰ 04/4.15 ਵਜੇ 4 ਅਣਪਛਾਤੇ ਵਿਅਕਤੀ ਦਵਾਈ ਲੈਣ ਦੇ ਬਹਾਨੇ ਉਸਦੇ ਘਰ ਦਾਖਲ ਹੋਏ। ਜਿਹਨਾ ਵਿੱਚੋਂ ਇੱਕ ਪਾਸ ਪਿਸਟਲ ਸੀ। ਜਿਹਨਾ ਵੱਲੋਂ ਮੁਦੱਈ ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਕੇ ਉਸ ਦੀ ਪਤਨੀ ਦੇ ਪਹਿਨੇ ਹੋਏ ਸੋਨੇ ਦੇ ਜੇਵਰ (ਕੰਨਾ ਦੇ ਟੋਪਸ ,ਗਲੇ ਦੀ ਚੈਨ ,4 ਚੂੜੀਆ) ਜਬਰੀ ਉਤਾਰ ਕੇ ਲੈ ਗਏ। ਜਿਸ ਤੇ ਨਾਮਾਲੂਮ ਦੋਸੀਆ ਖਿਲਾਫ ਮੁਕੱਦਮਾ ਨੰਬਰ 25 ਮਿਤੀ 23.04.2024 ਅ/ਧ 458,384,34 IPC 25 ਅਸਲਾ ਐਕਟ ਥਾਣਾ ਅਜੀਤਵਾਲ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।

ਮੁਕੱਦਮਾ ਦੇ ਦੋਸ਼ੀਆ ਦੀ ਭਾਲ ਕਰਨ ਲਈ ਬਾਲ ਕ੍ਰਿਸ਼ਨ ਸਿੰਗਲਾ ਸਿੰਗਲਾ ਫਫਸ਼ ਕਪਤਾਨ ਪੁਲਿਸ (ਆਈ) ਮੋਗਾ, ਪਰਮਜੀਤ ਸਿੰਘ ਫਫਸ਼ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਰਵਿੰਦਰ ਸਿੰਘ PPS ਉਪ ਕਪਤਾਨ ਪੁਲਿਸ ਸਿਟੀ ਮੋਗਾ ਅਤੇ ਅਰਵਿੰਦ ਮੀਨਾ IPC ਮੁੱਖ ਅਫਸਰ ਥਾਣਾ ਅਜੀਤਵਾਲ ਦੀ ਅਗਵਾਈ ਹੇਠ ਸੀ.ਆਈ.ਸਟਾਫ ਮੋਗਾ, ਥਾਣਾ ਅਜੀਤਵਾਲ ਅਤੇ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆ ਤੇ ਮੁਕੱਦਮਾ ਦੀ ਤਫਤੀਸ ਵਿਗਿਆਨਿਕ/ਟੈਕਨੀਕਲ ਢੰਗਾਂ ਨਾਲ ਅਮਲ ਵਿੱਚ ਲਿਆਦੀ। ਦੋਰਾਨੇ ਤਫਤੀਸ਼ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪਹਿਚਾਣ 1) ਅਸ਼ਵਨੀ ਕੁਮਾਰ ਉਰਫ ਆਸ਼ੂ ਪੁੱਤਰ ਸਤਪਾਲ ਸਿੰਘ ਵਾਸੀ ਨੇੜੇ ਰਤਨ ਸਿਨੇਮਾ ਮਿਸਤਰੀਆ ਵਾਲੀ ਮੋਗਾ 2) ਰਛਵੰਤ ਸਿੰਘ ਉਰਫ ਲੱਲਾ ਪੁੱਤਰ ਨਛੱਤਰ ਸਿੰਘ ਵਾਸੀ ਰਾਮ ਨਗਰ ਉੱਚਾ ਟਿੱਬਾ ਮਹਿਮੇਵਾਲਾ ਰੋਡ ਮੋਗਾ 3) ਅਨਾਇਤ ਮਸੀਹ ਪੁੱਤਰ ਯਾਕੂਬ ਮਸੀਹ ਵਾਸੀ ਨੇੜੇ ਰਤਨ ਸਿਨੇਮਾ ਮੱਟਾ ਵਾਲਾ ਵਿਹੜਾ ਮੋਗਾ ਵੱਜੋ ਹੋਈ। ਜਿਹਨਾ ਨੂੰ ਮੇਨ ਰੋਡ ਕੋਕਰੀ ਫੂਲਾ ਸਿੰਘ ਟੀ ਪੁਆਇੰਟ ਪਰ ਨਾਕਾਬੰਦੀ ਕਰਕੇ ਕਾਬੂ ਕੀਤਾ ਤੇ ਇਹਨਾ ਪਾਸੋ 01 ਖਿਡੌਣਾ ਪਿਸਤੌਲ ਤੇ ਖੋਹ ਕੀਤਾ ਸੋਨਾ (ਚੈਨੀ ਸੋਨਾ,ਟੋਪਸ ਸੋਨਾ ਅਤੇ ਆਰਟੀਫੀਸ਼ੀਅਲ ਗੋਲਡ ਕੋਟਡ ਚੂੜੀਆ) ਤੇ 01 ਮੋਟਰਸਾਈਕਲ ਹੀਰੋ HF ਡੀਲਕਸ ਬਰਾਮਦ ਕੀਤਾ।

ਗ੍ਰਿਫਤਾਰ ਉਕਤ ਦੋਸੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਹਨਾ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾ ਨਾਲ ਵਾਰਦਾਤ ਵਿੱਚ ਸ਼ਾਮਲ ਹੋਰ ਦੋਸ਼ੀ/ਦੋਸ਼ੀਆ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here