ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ: ਚੇਅਰਮੈਨ ਇੰਡੀਅਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ।  ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਂਕੀ ਨੂੰ ਇਜਾਜਤ ਨਾ ਦੇਣ ਤੇ ਤਿੱਖੀ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ਨੂੰ ਵੱਧ ਤਰਜੀਹ ਦਿੱਤੀ ਗਈ  ਹੈ, 26 ਜਨਵਰੀ ਨੂੰ ਹੋਣ ਵਾਲੀ ਪਰੇਡ ਦਾ ਵੀ ਭਗਵਾਕਰਨ ਕੀਤਾ ਗਿਆ ਹੈ।ਇੰਡੀਅਨ ਨੇ ਕਿਹਾ ਕਿ ਪੰਜਾਬ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਮਹਾਨ ਸਿੱਖ ਗੁਰੂਆਂ ਨੇ ਸਮਾਜ ਦੇ ਹਰ ਵਰਗ ਦੀ ਬਰਾਬਰੀ ਅਤੇ ਭਲਾਈ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਅਤੇ ਫਿਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੱਕ ਪੰਜਾਬੀਆਂ ਨੇ ਹਰ ਸੰਕਟ ਦੀ ਘੜੀ ਵਿੱਚ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ।

Advertisements

ਇੰਡੀਅਨ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਵਿੱਚ ਮਦਦ ਦਾ ਹੱਥ ਵਧਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਨੇ ਦੁਨੀਆ ਨੂੰ ਪਿਆਰ ਅਤੇ ਸ਼ਾਂਤੀ ਦਾ ਮਾਰਗ ਦਿਖਾਇਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪੰਜਾਬ ਦੀ ਇਸ ਮਹਾਨ ਧਰਤੀ ਅਤੇ ਵਿਰਾਸਤ ਨੂੰ ਦਰਸਾਉਂਦੀ ਝਾਂਕੀ ਨੂੰ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿੱਚ ਸ਼ਾਮਲ ਨਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਮੋਦੀ ਸਰਕਾਰ ਪੰਜਾਬ ਨਾਲ ਕਿੰਨੀ ਨਫਰਤ ਕਰਦੀ ਹੈ,ਜਿਸਦਾ ਜਵਾਬ ਪੰਜਾਬ ਦੀ ਜਨਤਾ 2024 ਦੀਆਂ ਲੋਕਸਭਾ ਚੋਣਾਂ ਵਿਚ ਮੋਦੀ ਸਰਕਾਰ ਨੂੰ ਦੇਵੇਗੀ।ਇੰਡੀਅਨ ਨੇ ਕਿਹਾ ਕਿ 

ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਮਾਣ ਦਾ ਸਥਾਨ ਮਿਲਣਾ ਚਾਹੀਦਾ ਸੀ।ਹਰ ਪੰਜਾਬੀ ਚਾਹੇਗਾ ਕਿ ਸਾਡਾ ਮਹਾਨ,ਖੁਸ਼ਹਾਲ ਸੱਭਿਆਚਾਰ (ਵਿਰਸਾ) ਸਾਡਾ ਇਤਿਹਾਸ ਜੋ ਕਿ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਗੁਰੂ ਸਾਹਿਬਾਨ ਦੇ ਭਾਈਚਾਰੇ ਦੇ ਸੰਦੇਸ਼ ਨੂੰ 26 ਜਨਵਰੀ ਨੂੰ ਦੇਸ਼ ਦੇ ਸਾਮ੍ਹਣੇ ਪੇਸ਼ ਹੋਵੇ। ਉਨ੍ਹਾਂ ਕਿਹਾ ਕਿ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਵੱਖ-ਵੱਖ ਸੂਬੇ ਝਾਕੀਆਂ ਦੇ ਰਾਹੀਂ ਆਪਣੇ ਸੱਭਿਆਚਾਰ ਪ੍ਰੰਪਰਾ ਨੂੰ ਦਰਸਾਉਂਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਤਿੰਨ ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਨਾਰੀ ਸ਼ਕਤੀ ਮਾਈ ਭਾਗੋ (ਸਿੱਖ ਧਰਮ ਦੀ ਪਹਿਲੀ ਮਹਿਲਾ ਯੋਧਾ) ਅਤੇ ਪੰਜਾਬ ਦਾ ਅਮੀਰ ਵਿਰਸਾ ਤੇ  ਪੇਸ਼ਕਾਰੀ ਸੀ।

ਉਨ੍ਹਾਂ ਕਿਹਾ ਕਿ ਚੁਣੇ ਗਏ ਸੂਬਿਆਂ  ਵਿੱਚ ਉੱਤਰਾਖੰਡ, ਉੱਤਰ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਰਾਜਸਥਾਨ, ਉੜੀਸਾ, ਮਨੀਪੁਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਗੋਆ, ਮੇਘਾਲਿਆ, ਲੱਦਾਖ, ਕਰਨਾਟਕ, ਝਾਰਖੰਡ, ਗੁਜਰਾਤ, ਛੱਤੀਸਗੜ੍ਹ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਕੇਂਦਰ ਤੇ ਹਰ ਚੀਜ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦਿਆਂ ਇੰਡੀਅਨ ਕਿਹਾ ਕਿ ਇਸ ਦਾ ਮਤਲਬ ਹੈ ਕਿ 26 ਜਨਵਰੀ ਅਤੇ 15 ਅਗਸਤ ਦਾ ਵੀ ਭਾਜਪਾਈਕਰਨ ਕੀਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ, ਯੂਥ ਆਗੂ ਗੌਰਵ ਕੰਡਾ,ਸੁਖਦੇਵ ਸਿੰਘ,ਸੁਰਜੀਤ ਸਿੰਘ,ਸਰੁਪ ਲਾਲ,ਪਰਮਜੀਤ ਸਿੰਘ,ਉਪਕਾਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here