ਹਰ ਘਰ ਵਿੱਚ ਵੰਡੇ ਜਾਣਗੇ ਰਾਮ ਮੰਦਰ ਦੇ ਅਖੰਡ ਕਲਸ਼: ਨਰੇਸ਼ ਪੰਡਿਤ/ਜੀਵਨ ਵਾਲੀਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਵਿੱਚ ਭਾਗ ਲੈਣ ਲਈ ਬਜਰੰਗ ਦਲ ਦੇ ਵਰਕਰਾਂ ਵਲੋਂ  ਦੇਸ਼ ਭਰ ਦੇ ਹਿੰਦੂਆਂ ਦੇ ਘਰ-ਘਰ ਜਾ ਕੇ ਪੂਜਨੀਕ ਅਕਸ਼ਤ ਵੰਡੇ ਜਾ ਰਹੇ ਹਨ।ਇਹ ਪ੍ਰੋਗਰਾਮ 1 ਜਨਵਰੀ ਤੋਂ 15 ਜਨਵਰੀ ਤੱਕ ਦੇਸ਼ ਭਰ ਵਿੱਚ ਹੋਵੇਗਾ,ਜਿਸ ਦੇ ਤਹਿਤ ਬਜਰੰਗ ਦਲ ਦੇ ਵਰਕਰ ਅਕਸ਼ਿਤ ਦੇ ਨਾਲ ਪਰਚੇ ਅਤੇ ਸ਼੍ਰੀ ਰਾਮ ਮੰਦਿਰ  ਦੀ ਤਸਵੀਰ ਵੀ ਵੰਡਣਗੇ।ਇਸ ਦੇ ਨਾਲ ਹੀ ਉਹ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਨੂੰ ਤਿਉਹਾਰ ਦੀ ਤਰਾਂ ਮਨਾਉਣ ਦੀ ਅਪੀਲ ਵੀ ਕਰਨਗੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਬਜਰੰਗ ਦਲ ਦੇ ਵਰਕਰ 1 ਜਨਵਰੀ ਦਿਨ ਸੋਮਵਾਰ ਨੂੰ ਹੈਰੀਟੇਜ ਕਪੂਰਥਲਾ ਦੇ ਮੁਹੱਲੇ ਪ੍ਰੀਤ ਨਗਰ ਮਾਰਕਫੈੱਡ ਇਲਾਕੇ ਤੋਂ ਇਸ ਦੀ ਸ਼ੁਰੂਆਤ ਕਰਨਗੇ।

Advertisements

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਰਕਰ ਅਕਸ਼ਿਤ ਸਮੇਤ ਪਰਚੇ ਵੰਡ ਕੇ ਰਾਮਭਗਤਾਂ ਨੂੰ 22 ਜਨਵਰੀ ਨੂੰ ਆਨੰਦ ਉਤਸਵ ਦੇ ਰੂਪ ਵਿਚ ਮਨਾਉਣ ਦੀ ਅਪੀਲ ਕਰੇਂਗੇ।ਜਿਸ ਦਿਨ ਰਾਮ ਲੱਲਾ ਆਪਣੇ ਨਵੇਂ ਘਰ ਵਿੱਚ ਬਿਰਾਜਮਾਨ ਹੋਣਗੇ ਉਸ ਦਿਨ ਨੂੰ ਯਾਦਗਾਰ ਬਣਾਉਣ ਲਈ ਲੋਕਾਂ ਨੂੰ ਘਰ-ਘਰ ਵਿੱਚ ਦੀਵੇ ਜਗਾਉਣ, ਮੰਦਿਰ ਵਿਚ ਪੂਜਾ ਪਾਠ ਕਰਨ ਦੀ ਅਪੀਲ ਕੀਤੀ ਜਾਵੇਗੀ। ਬਜਰੰਗ ਦਲ ਵਰਕਰਾਂ ਨੇ ਇਸ ਨੂੰ ਲੈਕੇ ਮੀਟਿੰਗ ਕਰਕੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ।ਉਨ੍ਹਾਂ ਕਿਹਾ ਕਿ ਸਾਰੇ ਦਰਸ਼ਕਾਂ ਅਤੇ ਸ਼ਰਧਾਲੂਆਂ ਲਈ ਸੂਬਾ ਪੱਧਰੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਸੂਬਾ ਪੱਧਰੀ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਬੁਲਾਇਆ ਜਾਵੇਗਾ।

ਇਸਦੇ ਨਾਲ ਹੀ ਦਰਸ਼ਨ ਕਰਨ ਵਾਲਿਆਂ ਦੇ ਲਈ ਠਹਿਰਨ ਅਤੇ ਭੋਜਨ ਦਾ ਦਾ ਪ੍ਰਬੰਧ ਮੰਦਰ ਟਰੱਸਟ ਵੱਲੋਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ 25 ਜਨਵਰੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸੂਬੇ ਵਾਰ ਕਰਵਾਏ ਜਾਣਗੇ।ਜਿਸ ਦੇ ਪ੍ਰਬੰਧ ਮੰਦਿਰ ਟਰੱਸਟ ਵੱਲੋਂ ਕੀਤੇ ਜਾ ਰਹੇ ਹਨ।ਇਸ ਵਿੱਚ ਕੁੱਲ 25 ਹਜ਼ਾਰ ਸ਼ਰਧਾਲੂਆਂ ਨੂੰ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਸੱਦਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here